ਸ਼ਹੀਦ ਰਾਜੇਸ਼ ਪੂਨੀਆ ਨੂੰ ਸ਼ਰਧਾਂਜਲੀ ਦੇਣ ਲਈ ਉਮੜਿਆ ਸੈਲਾਬ
ਹਲਕਾ ਗੁਹਲਾ ਦੇ ਪਿੰਡ ਭਾਗਲ ਦਾ ਨਿਵਾਸੀ 22 ਸ਼ਾਲਾ ਫੋਜੀ ਜਵਾਨ ਰਾਜੇਸ਼ ਪੁਨਿਆ ਸ਼ਹੀਦ ਜਿਨ੍ਹਾਂ ਦੀ ਮ੍ਰਿਤਕ ਦੇਹ ਪਹਿਲਾਂ ਦਿੱਲੀ ਪਹੁੰਚੀ..............
ਗੁਹਲਾ ਚੀਕਾ : ਹਲਕਾ ਗੁਹਲਾ ਦੇ ਪਿੰਡ ਭਾਗਲ ਦਾ ਨਿਵਾਸੀ 22 ਸ਼ਾਲਾ ਫੋਜੀ ਜਵਾਨ ਰਾਜੇਸ਼ ਪੁਨਿਆ ਸ਼ਹੀਦ ਜਿਨ੍ਹਾਂ ਦੀ ਮ੍ਰਿਤਕ ਦੇਹ ਪਹਿਲਾਂ ਦਿੱਲੀ ਪਹੁੰਚੀ ਜਿਥੇ ਫੌਜ਼ ਨੇ ਸ਼ਹਿਦ ਜਵਾਨ ਨੂੰ ਸ਼ਰਧਾਂਜਲੀ ਦਿਤੀ ਅਤੇ ਬਾਦ ਉਨ੍ਹਾਂ ਦੇ ਜੱਦੀ ਪਿੰਡ ਭਾਗਲ ਲਈ ਰਵਾਨਾ ਹੋਈ ਫੌਜ਼ੀ ਜਵਾਨ ਦੇਹ 6 ਵਜੇ ਦਿੱਲੀ ਤੋਂ ਪਿੰਡ ਭਾਗਲ ਪਹੁੰਚੀ ਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਫ਼ੌਜੀ ਜਵਾਨਾਂ ਨੇ ਸ਼ਹੀਦ ਰਜੇਸ਼ ਪੁਨੀਆ ਨੂੰ ਸਲਾਮੀ ਦਿੱਤੀ ।
ਨਾਇਕ ਸੂਬੇਦਾਰ ਭੁੱਪ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਰਾਜਪੂਤ ਰਾਈਫਲਜ਼ ਛੇ ਵਿੱਚ ਤਾਇਨਾਤ ਸੀ ਤੇ ਜੰਮੂ ਕਾਰਗਿਲ ਦੇ ਦਰਾਸ ਤੇ ਕਾਰਗਿੱਲ ਦੇ ਵਿਚਕਾਰ ਕਾਕਸਰ ਥਾਂ ਤੇ ਅਠਾਰਾਂ ਹਜ਼ਾਰ ਫੁਟ ਉਚਾਈ 'ਤੇ ਡਿਊਟੀ ਦੇ ਰਿਹਾ ਸੀ। ਫ਼ੌਜੀ ਜਵਾਨ ਰਾਜੇਸ਼ ਪੂਨੀਆਂ ਦੀ ਡਿਊਟੀ ਸਮੇਂ ਪੈਰ ਫਿਸਲਣ ਕਰਕੇ ਮੌਤ ਹੋ ਗਈ ਸੀ। ਸੂਬੇਦਾਰ ਭੁੱਪ ਸਿੰਘ ਦਾ ਕਹਿਣਾ ਸੀ ਕਿ ਜਿਸ ਜੁਆਨ ਦੀ ਮੌਤ ਡਿਊਟੀ ਸਮੇਂ ਹੋ ਜਾਵੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ।ਇਸ ਮੌਕੇ ਤੇ ਮੰਤਰੀ ਕ੍ਰਿਸ਼ਨ ਪਵਾਰ ਡੀ ਸੀ ਸੁਨੀਤਾ ਵਰਮਾ ਐਸ ਪੀ ਆਸਥਾ ਮੋਦੀ ਵਿਧਾਇਕ ਕੁਲਵੰਤ ਬਾਜੀਗਰ ਨੇ ਵੀ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ।
ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਸ਼ਹੀਦ ਪਰਿਵਾਰ ਵਿੱਚੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਪੰਜਾਹ ਲੱਖ ਰੁਪਏ ਦਿੱਤੇ ਜਾਣਗੇ । ਪਿੰਡ ਅਜ ਉਨ੍ਹਾਂ ਦਾ ਪਿੰਡ ਭਾਗਲ ਵਿੱਚ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ । ਅਤੇ ਅੱਜ ਇਸ ਮੌਕੇ ਤੇ ਸ਼ਹੀਦ ਰਜੇਸ਼ ਪੁਨੀਆ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਅਤੇ ਇਸ ਦੇ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਸਨ ।