ਬੈਂਕ ਖਾਤਾ ਖਲਵਾਉਣ ਵੇਲੇ ਧਰਮ ਦੱਸਣ ਵਾਲੀਆਂ ਅਫਵਾਹਾਂ 'ਤੇ ਕੇਂਦਰ ਸਰਕਾਰ ਦਾ ਵੱਡਾ ਬਿਆਨ
ਵਿੱਤ ਸਕੱਤਰ ਨੇ ਪੂਰੇ ਮਾਮਲੇ 'ਤੇ ਦਿੱਤੀ ਸਫ਼ਾਈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅਜਿਹੀ ਅਫਵਾਹਾਂ ਨੂੰ ਖਾਰਜ਼ ਕੀਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਭਾਰਤੀ ਨਾਗਰਿਕਾਂ ਨੂੰ ਆਪਣਾ ਬੈਂਕ ਖਾਤਾ ਖਲਵਾਉਣ ਜਾਂ ਕੇਵਾਈਸੀ ਅਪਡੇਟ ਕਰਾਉਣ ਦੇ ਲਈ ਆਪਣਾ ਧਰਮ ਦੱਸਣਾ ਜ਼ਰੂਰੀ ਹੋਵੇਗਾ। ਭਾਰਤ ਸਰਕਾਰ ਦੇ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਅਜਿਹੀ ਅਫ਼ਵਾਹਾਂ 'ਤੇ ਬਿਲਕੁੱਲ ਵਿਸ਼ਵਾਸ ਨਾ ਕੀਤਾ ਜਾਵੇ।
ਇਸ ਤੋਂ ਪਹਿਲਾਂ ਇਹ ਰਿਪੋਰਟ ਆਈ ਸੀ ਕਿ ਬੈਂਕ ਜਲਦੀ ਹੀ ਆਪਣੇ ਕੇਵਾਈਸੀ ਫਾਰਮ ਵਿਚ ਨਵਾਂ ਕਾਲਮ ਜੋੜ ਸਕਦੇ ਹਨ ਜਿਸ ਵਿਚ ਗ੍ਰਾਹਕਾਂ ਨੂੰ ਆਪਣਾ ਧਰਮ ਦੱਸਣਾ ਹੋਵੇਗਾ ਪਰ ਇਨ੍ਹਾਂ ਖਬਰਾਂ ਨੂੰ ਵਿਤ ਸਕੱਤਰ ਰਾਜੀਵ ਕੁਮਾਰ ਨੇ ਸਿਰਫ਼ ਅਫਵਾਹਾ ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ 'ਤੇ ਧਿਆਨ ਨਾਂ ਦੇਣ।
ਵਿੱਤ ਸਕੱਤਰ ਨੇ ਕਿਹਾ ''ਭਾਰਤੀ ਨਾਗਰਿਕਾਂ ਦੇ ਲਈ ਆਪਣਾ ਖਾਤਾ ਖੋਲ੍ਹਣ,ਪੁਰਾਣਾ ਖਾਤਾ ਅਪਡੇਟ ਕਰਾਉਣ ਦੇ ਲਈ ਧਰਮ ਦੱਸਣ ਦੀ ਜ਼ਰੂਰਤ ਨਹੀਂ ਹੈ ਅਜਿਹੀ ਕਿਸੇ ਵੀ ਫੈਲਾਈ ਜਾ ਰਹੀ ਅਫਵਾਹਾ 'ਤੇ ਵਿਸ਼ਵਾਸ਼ ਕਰਨ ਦੀ ਲੋੜ ਨਹੀਂ ਹੈ''।
ਮੌਜ਼ੂਦਾ ਸਮੇਂ ਵਿਚ ਬੈਂਕ ਅਕਾਊਂਟ ਖਲਵਾਉਣ ਦੇ ਲਈ ਪੈੱਨ, ਆਧਾਰ,ਵੋਟਰ ਆਈਡੀ, ਬਿਜਲੀ ਬਿਲ ਵਰਗੇ ਦਸਤਾਵੇਜ਼ਾਂ ਦੀ ਜ਼ਰੂਰਤ ਪੈਦੀ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਹੁਣ ਕੇਵਾਈਸੀ ਕਰਾਉਣ ਜਾਂ ਬੈਂਕ ਖਾਤਾ ਖਲਵਾਉਣ ਵੇਲੇ ਆਪਣਾ ਧਰਮ ਦੱਸਣਾ ਹੋਵੇਗਾ ਜਿਸ 'ਤੇ ਹੁਣ ਕੇਂਦਰ ਸਰਕਾਰ ਦੇ ਵਿੱਤ ਸਕੱਤਰ ਨੇ ਸਫ਼ਾਈ ਦਿੱਤੀ ਹੈ।