ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿਖਾਏ ਕਾਲੇ ਝੰਡੇ, ਰਸਤਾ ਰੋਕਦਿਆਂ ਕੀਤੀ ਨਆਰੇਬਾਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਲੰਬੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

Manohar lal

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਸ ਸਮੇਂ ਕਾਲੇ ਝੰਡੇ ਦਿਖਾਏ ਜਦੋਂ ਉਨ੍ਹਾਂ ਦਾ ਕਾਫਲਾ ਅੰਬਾਲਾ ਸ਼ਹਿਰ ਵਿੱਚੋਂ ਲੰਘ ਰਿਹਾ ਸੀ। ਹਰਿਆਣਾ ਦੀ ਭਾਜਪਾ ਸ਼ਾਸਿਤ ਸਰਕਾਰ ਇਹ ਕਹਿੰਦੀ ਆ ਰਹੀ ਹੈ ਕਿ ਸਿਰਫ ਕੁਝ ਹੀ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਹਨ। ਹਾਲਾਂਕਿ, ਦਿੱਲੀ ਦੀ ਸਰਹੱਦ ਦੇ ਨਾਲ ਨਾਲ, ਕਿਸਾਨਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਇਸ ਵਿੱਚ ਪੰਜਾਬ ਤੋਂ ਆਉਣ ਵਾਲੇ ਕਿਸਾਨ ਸ਼ਾਮਲ ਹਨ।

Related Stories