ਸਾਂਝਾ ਪਰਿਵਾਰ ਬਣਿਆ ਮਿਸਾਲ: 38 ਜੀਆਂ ਵਾਲੇ ਪਰਿਵਾਰ ਵਿਚ 9 ਮੈਂਬਰ ਫੌਜੀ, ਇਕ ਚੁੱਲ੍ਹੇ ’ਤੇ ਬਣਦੀ ਹੈ ਰੋਟੀ
ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ।
ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਆਸਵਟਾ ਨੇ ਸਾਂਝੇ ਪਰਿਵਾਰ ਦੀ ਮਿਸਾਲ ਕਾਇਮ ਕੀਤੀ ਹੈ। ਇਸ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇਕੋ ਛੱਤ ਹੇਠ ਰਹਿ ਕੇ ਮਿਸਾਲ ਕਾਇਮ ਕਰ ਰਹੀਆਂ ਹਨ। ਫੌਜ ਨੂੰ ਸਮਰਪਿਤ ਇਸ ਪਰਿਵਾਰ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। 17 ਛੋਟੇ-ਵੱਡੇ ਬੱਚਿਆਂ ਸਮੇਤ 38 ਮੈਂਬਰਾਂ ਵਾਲੇ ਇਸ ਪਰਿਵਾਰ ਵਿਚ ਕੁੱਲ 9 ਜਣੇ ਫੌਜ ਵਿਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਇਹਨਾਂ 'ਚੋਂ 6 ਅਜੇ ਵੀ ਫੌਜ 'ਚ ਹਨ।
ਇਹ ਵੀ ਪੜ੍ਹੋ: ਹੁਣ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ਤੋਂ ਜਾਣੇ ਜਾਣਗੇ ਅੰਡੇਮਾਨ-ਨਿਕੋਬਾਰ ਦੇ ਇਹ 21 ਟਾਪੂ
ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ। 38 ਮੈਂਬਰਾਂ ਵਾਲੇ ਇਸ ਪਰਿਵਾਰ ਦਾ ਖਾਣਾ ਅੱਜ ਵੀ ਇਕ ਚੁੱਲ੍ਹੇ 'ਤੇ ਪਕਾਇਆ ਜਾਂਦਾ ਹੈ ਅਤੇ ਪੂਰਾ ਪਰਿਵਾਰ ਇਕੱਠਾ ਰਹਿੰਦਾ ਹੈ। ਕਰੀਬ 70 ਸਾਲ ਪਹਿਲਾਂ ਇਸ ਪਰਿਵਾਰ ਦੀ ਨੀਂਹ ਰਾਮਪਾਲ ਹੌਲਦਾਰ ਨੇ ਭਾਰਤੀ ਫੌਜ ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ ਰੱਖੀ ਸੀ। ਰਾਮਪਾਲ ਦੀ ਮੌਤ ਤੋਂ ਦਾਦੀ ਬਤਾਸੋ ਅਤੇ ਉਸ ਦੇ ਤਿੰਨ ਪੁੱਤਰਾਂ ਸ਼ਿਆਮਵੀਰ, ਰਾਮਵੀਰ ਅਤੇ ਓਮਵੀਰ ਨੇ ਸਾਂਝੇ ਪਰਿਵਾਰ ਦੀ ਜ਼ਿੰਮੇਵਾਰੀ ਲਈ। ਇਹਨਾਂ ਵਿਚੋਂ ਸ਼ਿਆਮਵੀਰ ਅਤੇ ਰਾਮਵੀਰ ਭਾਰਤੀ ਫੌਜ ਵਿਚ ਨੌਕਰੀ ਕਰਕੇ ਦੇਸ਼ ਦੀ ਸੇਵਾ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ
ਤਿੰਨਾਂ ਦੇ ਸੱਤ ਪੁੱਤਰ ਅਤੇ ਸੱਤ ਨੂੰਹਾਂ ਹਨ। ਬੇਟੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਸੱਤ ਪੁੱਤਰਾਂ ਵਿਚੋਂ 6 ਭਾਰਤੀ ਫੌਜ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ। ਧਰਮਵੀਰ, ਮਨਵੀਰ, ਦਲਵੀਰ, ਨਰਵੀਰ, ਉਦੈਵੀਰ ਅਤੇ ਚਮਨਵੀਰ ਭਾਰਤੀ ਫੌਜ ਵਿਚ ਸਿਪਾਹੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਲਈ ਇਸ ਪਰਿਵਾਰ ਨੂੰ ਪਲਵਲ ਫੌਜੀ ਪਰਿਵਾਰ ਵੀ ਕਿਹਾ ਜਾਂਦਾ ਹੈ। ਇਸ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦੀ ਉਮਰ ਲਗਭਗ 2 ਸਾਲ ਹੈ ਜਦਕਿ ਸਭ ਤੋਂ ਵੱਡੇ ਮੈਂਬਰ ਦੀ ਉਮਰ ਲਗਭਗ 85 ਸਾਲ ਹੈ।
ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲੇ ਪਰਿਵਾਰ ਦੇ ਚਾਰ ਜੀਅ, ਘਰ ਵਿਚ ਰਹਿ ਗਈ ਇਕ ਵਿਧਵਾ ਅਤੇ ਦੋ ਬੱਚੇ
ਪਰਿਵਾਰ ਦੇ ਦੂਜੇ ਬੇਟੇ ਰਾਮਵੀਰ ਨੇ ਦੱਸਿਆ ਕਿ ਫੌਜ ਹਰ ਚੀਜ਼ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ ਅਤੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਉਹ ਫੌਜ ਵਾਂਗ ਪਰਿਵਾਰ ਵਿਚ ਵੀ ਅਨੁਸ਼ਾਸਨ ਕਾਇਮ ਰੱਖਦੇ ਹਨ। ਉਹਨਾਂ ਕਿਹਾ ਕਿ ਅੱਜ ਸਾਂਝੇ ਪਰਿਵਾਰਾਂ ਦਾ ਰੁਝਾਨ ਘਟ ਰਿਹਾ ਹੈ ਪਰ ਉਹਨਾਂ ਦਾ ਪਰਿਵਾਰ ਇਕੱਠੇ ਰਹਿੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਕੱਠੇ ਰਹਿਣ ਨਾਲ ਉਹਨਾਂ ਦਾ ਇਕ-ਦੂਜੇ ਨਾਲ ਪਿਆਰ ਹੀ ਨਹੀਂ ਵਧਦਾ ਸਗੋਂ ਇਕ-ਦੂਜੇ ਦਾ ਸਹਾਰਾ ਵੀ ਮਿਲਦਾ ਹੈ। ਇਸ ਲਈ ਕੋਈ ਵੀ ਸਮੱਸਿਆ ਆਸਾਨੀ ਨਾਲ ਹੱਲ ਹੋ ਜਾਂਦੀ ਹੈ।