ਖੁਦਾਈ ਦੌਰਾਨ ਮਜਦੂਰ ਅਤੇ ਉਸ ਦੇ ਸਾਥੀ ਨੂੰ ਮਿਲੇ ਦੋ ਬੇਸ਼ਕੀਮਤੀ ਹੀਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਾਨਕ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾਏ ਦੋਵੇਂ ਹੀਰੇ

diamond

ਪੰਨਾ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਖਾਨ ’ਚ ਦੋ ਕੀਮਤੀ ਹੀਰੇ ਮਿਲਣ ਨਾਲ ਇਕ ਮਜਦੂਰ ਅਤੇ ਉਸ ਦੇ ਸਾਥੀਆਂ ਦੀ ਕਿਸਮਤ ਚਮਕ ਗਈ। ਜ਼ਿਲ੍ਹਾ ਅਧਿਕਾਰੀ ਸੰਜੇ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਦਸਿਆ ਕਿ ਇਟਵਾ ਖਾਸ ਪਿੰਡ ਦੇ ਰਹਿਣ ਵਾਲੇ ਭਗਵਾਨ ਦਾਸ  ਕੁਸ਼ਵਾਹ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਮਜਦੂਰਾਂ ਨੂੰ ਸੋਮਵਾਰ ਨੂੰ ਖਾਨ ਵਿਚ ਖੁਦਾਈ ਨਾਲ 7.94 ਕੈਰੇਟ ਅਤੇ 1.93 ਕੈਰੇਟ ਦੇ ਦੋ ਕੀਮਤੀ ਹੀਰੇ ਮਿਲੇ ਹਨ। 

ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਦੁਆਰਾ ਮਾਰਚ ਦੇ ਦੂਜੇ ਹਫ਼ਤੇ ਵਿਚ ਹੋਰ ਹੀਰਿਆਂ ਦੇ ਨਾਲ ਇਨ੍ਹਾਂ ਦੋ ਹੀਰਿਆਂ ਦੀ ਵੀ ਨਿਲਾਮੀ ਕਰਾਈ ਜਾਵੇਗੀ। ਨਿਲਾਮੀ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ ਸਰਕਾਰ ਦੀ ਆਮਦਨੀ ਕੱਟ ਕੇ ਬਾਕੀ ਰਾਸ਼ੀ ਕੁਸ਼ਵਾਹ ਅਤੇ ਉਸ ਦੇ ਸਾਥੀ ਮਜਦੂਰਾਂ ਨੂੰ ਦਿਤੀ ਜਾਵੇਗੀ। ਕੁਸ਼ਵਾਹ ਨੇ ਸੰਪਾਦਕਾਂ ਨੂੰ ਦਸਿਆ ਕਿ ਉਸ ਨੇ ਸਥਾਨਕ ਹੀਰਾ ਦਫ਼ਤਰ ਵਿਚ ਦੋਨਾਂ ਹੀਰੇ ਜਮਾਂ ਕਰਵਾ ਦਿਤੇ ਹਨ।

ਉਸ ਨੇ ਦੱਸਿਆ ਕਿ ਉਸ ਦੇ ਸਮੇਤ ਪੰਜ ਮਜਦੂਰ ਇੱਕ ਖਾਨ ਵਿੱਚ ਖੁਦਾਈ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਇਹ ਦੋ ਕੀਮਤੀ ਹੀਰੇ ਮਿਲੇ। ਉਨ੍ਹਾਂ ਕਿਹਾ ਕਿ ਇਸ ਤੋਂ ਮਿਲਣ ਵਾਲੀ ਰਾਸ਼ੀ ਨਾਲ ਉਸ ਦੇ ਪਰਵਾਰ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਬੱਚਿਆਂ ਦੀ ਪੜਾਈ ’ਚ ਪੈਸੇ ਦੀ ਵਰਤੋਂ ਕੀਤੀ ਜਾ ਸਕੇਗੀ। ਮਾਹਰਾਂ ਨੇ ਇਨ੍ਹਾਂ ਹੀਰਿਆਂ ਦੀ ਕੀਮਤ 35 ਲੱਖ ਰੁਪਏ ਤਕ ਹੋਣ ਦਾ ਅੰਦਾਜਾ ਲਗਾਇਆ ਹੈ। ਮੱਧ ਪ੍ਰਦੇਸ਼ ਦਾ ਪੰਨਾ ਜ਼ਿਲ੍ਹਾ ਹੀਰੇ ਦੀਆਂ ਖਾਨਾਂ ਲਈ ਪ੍ਰਸਿੱਧ ਹੈ।