ਭਾਜਪਾ ਵਲੋਂ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਨੇ ਤਿਲੰਗਾਨਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 3, ਕੇਰਲ ਅਤੇ ਪੱਛਮੀ ਬੰਗਾਲ ਦੀਆਂ ਇਕ–ਇਕ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

BJP release 4th list of Candidates

ਨਵੀਂ ਦਿੱਲੀ : ਭਾਜਪਾ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼ਨਿਚਰਵਾਰ ਦੁਪਹਿਰ 11 ਵਜੇ ਉਮੀਦਵਾਰਾਂ ਦੀ ਇਕ ਹੋਰ ਯਾਨੀ ਚੌਥੀ ਸੂਚੀ ਜਾਰੀ ਕਰ ਦਿਤੀ ਹੈ। ਇਸ ਵਿਚ ਪਾਰਟੀ ਨੇ ਤਿਲੰਗਾਨਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 3, ਕੇਰਲ ਅਤੇ ਪੱਛਮੀ ਬੰਗਾਲ ਦੀਆਂ ਇਕ–ਇਕ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਯੂਪੀ ਦੇ ਕੈਰਾਨਾ ਸੀਟ ਤੋਂ ਹੁਕੁਮ ਸਿੰਘ ਦੀ ਧੀ ਮ੍ਰਿਗਾਂਕਾ ਸਿੰਘ ਦੀ ਟਿਕਟ ਕੱਟ ਦਿਤੀ ਹੈ। ਮ੍ਰਿਗਾਂਕਾ ਸਿੰਘ ਭਾਜਪਾ ਵਲੋਂ ਲੰਘੀਆਂ ਲੋਕ ਸਭਾ ਜ਼ਿਮਣੀ ਚੋਣਾਂ ’ਚ ਕੈਰਾਨਾ ਸੀਟ ਤੋਂ ਉਮੀਦਵਾਰ ਸਨ।  

ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ ਦੇ ਲਈ ਸ਼ੁੱਕਰਵਾਰ ਦੇਰ ਰਾਤ ਪਾਰਟੀ ਦੇ ਚਰਚਿਤ ਬੁਲਾਰੇ ਡਾ. ਸੰਬਿਤ ਪਾਤਰਾ ਨੂੰ ਉੜੀਸਾ ਦੀ ਮੰਨੀ ਹੋਈ ਸੀਟ ਪੁਰੀ ਤੋਂ ਅਪਣਾ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਸੀ। ਭਾਜਪਾ ਨੇ 51 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਸੀ। ਪਾਰਟੀ ਦੀ ਲੋਕ ਸਭਾ ਦੀ ਸੂਚੀ ਚ ਆਂਧਰਾ ਪ੍ਰਦੇਸ਼ ਦੀਆਂ 13 ਸੀਟਾਂ, ਮਹਾਰਾਸ਼ਟਰ ਦੀਆਂ 6, ਉੜੀਸਾ ਦੀਆਂ 5 ਅਤੇ ਮੇਘਾਲਿਆ ਤੇ ਅਸਾਮ ਦੀਆਂ 1–1 ਸੀਟਾਂ ’ਤੇ ਉਮੀਦਵਾਰ ਐਲਾਨੇ ਹਨ।