ਲੋਕਸਭਾ ਚੋਣਾਂ 2019 : ਭਾਜਪਾ ਵਲੋਂ ਤੀਜੀ ਲਿਸਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਭਾਜਪਾ ਲੋਕ ਸਭਾ ਚੋਣਾਂ ਲਈ ਦੋ ਲਿਸਟਾਂ ਜਾਰੀ ਕਰ ਚੁੱਕੀ ਹੈ

PM Narendra Modi

ਨਵੀਂ ਦਿੱਲੀ : ਲੋਕਸਭਾ ਚੋਣਾਂ 2019 ਲਈ ਭਾਜਪਾ ਨੇ ਤੀਜੀ ਲਿਸਟ ਜਾਰੀ ਕਰ ਦਿਤੀ ਹੈ। ਦੇਰ ਰਾਤ ਜਾਰੀ ਕੀਤੀ ਲਿਸਟ ਵਿਚ 36 ਉਮੀਦਵਾਰਾਂ ਦੇ ਨਾਮ ਹਨ। ਪਾਰਟੀ ਦੇ ਬੁਲਾਰੇ ਸੰਬਿੱਤ ਪਾਤਰਾ ਨੂੰ ਉੜੀਸਾ ਦੇ ਪੁਰੀ ਤੋਂ ਟਿਕਟ ਦਿਤੀ ਗਈ ਹੈ। ਇਸ ਤੋਂ ਪਹਿਲਾਂ ਭਾਜਪਾ ਲੋਕ ਸਭਾ ਚੋਣਾਂ ਲਈ ਦੋ ਲਿਸਟਾਂ ਜਾਰੀ ਕਰ ਚੁੱਕੀ ਹੈ। ਕਾਂਗਰਸ ਨੇ ਵੀ ਦੇਰ ਰਾਤ ਅਪਣੀ ਸੱਤਵੀਂ ਲਿਸਟ ਜਾਰੀ ਕੀਤੀ।

ਭਾਜਪਾ ਨੇ ਆਂਧਰਾ ਪ੍ਰਦੇਸ਼ ਦੀਆਂ 23, ਮਹਾਰਾਸ਼ਟਰ ਦੀਆਂ 6, ਉੜੀਸਾ ਦੀਆਂ 5, ਮੇਘਾਲਿਆ ਤੇ ਆਸਾਮ ਦੀਆਂ ਇਕ-ਇਕ ਸੀਟਾਂ ਤੇ ਅਪਣੇ ਉਮੀਦਵਾਰ ਐਲਾਨੇ ਹਨ। ਪਾਰਟੀ ਨੇ ਅਪਣੀ ਪਹਿਲੀ ਲਿਸਟ ਵਿਚ 184 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਦੂਜੀ ਲਿਸਟ ਵਿਚ ਸਿਰਫ਼ ਇਕ ਨਾਮ ਸ਼ਾਮਲ ਸੀ। ਇਸ ਤਰ੍ਹਾਂ 220 ਉਮੀਦਵਾਰਾਂ ਦੇ ਨਾਮ ਐਲਾਨੇ ਜਾ ਚੁੱਕੇ ਹਨ।

ਲੋਕ ਸਭਾ ਚੋਣਾਂ ਤੋਂ ਇਲਾਵਾ ਭਾਜਪਾ ਨੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 51 ਉਮੀਦਵਾਰਾਂ, ਉੜੀਸਾ ਵਿਧਾਨ ਸਭਾ ਲਈ 22 ਉਮੀਦਵਾਰਾਂ ਤੇ ਮੇਘਾਲਿਆ ਦੇ ਸੇਲਸੇਲਾ ਵਿਧਾਨ ਸਭਾ ਖੇਤਰ ਵਿਚ ਉਪ ਚੋਣਾਂ ਲਈ ਇਕ ਉਮੀਦਵਾਰ ਦਾ ਨਾਮ ਐਲਾਨਿਆ ਹੈ।