ਅਗਲੇ 24 ਘੰਟੇ ਵੀ ਲੂ ਸੇਕੇਗੀ ਲੋਕਾਂ ਦੇ ਪਿੰਡੇ, ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ।

Heat Waves in Next 24 Hours, High Alert

ਨਵੀਂ ਦਿੱਲੀ, ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ। ਬੁੱਧਵਾਰ ਨੂੰ ਮੱਧ-ਉੱਤਰੀ ਭਾਰਤ ਵਿਚ ਗਰਮ ਹਵਾਵਾਂ ਵੀ ਚਲਣਗੀਆਂ। ਮੰਗਲਵਾਰ ਨੂੰ ਰਾਜਸਥਾਨ ਦੇ ਬੂੰਦੀ ਜਿਲ੍ਹੇ ਵਿਚ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ ਹੈ। ਇਹ ਦੇਸ਼ ਅਤੇ ਪ੍ਰਦੇਸ਼ ਦਾ ਇਸ ਸੀਜ਼ਨ ਦਾ ਸਭ ਤੋਂ ਗਰਮ ਸ਼ਹਿਰ ਤਾਂ ਰਿਹਾ ਹੀ ਹੈ, ਨਾਲ ਹੀ ਇਸਨੇ ਦੁਨੀਆ ਦੇ ਸਭ ਤੋਂ ਗਰਮ ਸ਼ਹਿਰ ਮਿਸਰ ਦੇ ਬੇਹਰਿਆ ਦੀ ਵੀ ਤਾਪਮਾਨ 'ਚ ਮੁਕਾਬਲਾ ਕਰ ਲਿਆ ਹੈ। 

ਉਧਰ ਰਾਜਸਥਾਨ ਦੇ 8 ਸ਼ਹਿਰਾਂ ਵਿਚ ਵੀ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਗਿਆ। ਪੰਜਾਬ ਸਮੇਤ ਮੱਧ ਅਤੇ ਉੱਤਰੀ ਭਾਰਤ ਵਿਚ ਲੂ ਚਲਣ ਦੇ ਕਾਰਨ ਗਰਮੀ ਰਿਕਾਰਡ ਤੋਡ਼ ਰਹੀ ਹੈ। ਇਸ ਮਾਰੂ ਗਰਮੀ ਵਿਚ ਲੋਕਾਂ ਨੂੰ ਮੀਂਹ ਦਾ ਇੰਤਜਾਰ ਹੈ। ਰਾਜਧਾਨੀ ਭੋਪਾਲ ਵਿਚ ਸੋਮਵਾਰ ਦੀ ਰਾਤ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਗਰਮੀ ਰਹੀ। ਰਾਤ ਦਾ ਤਾਪਮਾਨ 32.7 ਡਿਗਰੀ ਤੱਕ ਪਹੁੰਚ ਗਿਆ।