2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਦਾ ਚੋਣ ਅਧਿਕਾਰ ਖੌਹ ਲਿਆ ਜਾਵੇ - ਰਾਮਦੇਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੋਗ ਗੁਰੂ ਬਾਬਾ ਰਾਮਦੇਵ ਨੇ ਜਨਸੰਖਿਆ ਵਾਧੇ ਨੂੰ ਘੱਟ ਕਰਨ ਲਈ ਵੋਟਿੰਗ ਦੇ ਅਧਿਕਾਰ ਖੋਹਣ ਅਤੇ ਸਰਕਾਰੀ ਨੌਕਰੀ...

Ramdev

ਅਲੀਗੜ੍ਹ : ਯੋਗ ਗੁਰੂ ਬਾਬਾ ਰਾਮਦੇਵ ਨੇ ਜਨਸੰਖਿਆ ਵਾਧੇ ਨੂੰ ਘੱਟ ਕਰਨ ਲਈ ਵੋਟਿੰਗ ਦੇ ਅਧਿਕਾਰ ਖੋਹਣ ਅਤੇ ਸਰਕਾਰੀ ਨੌਕਰੀ ਤੋਂ ਵਾਝਾਂ ਕਰਨ ਦਾ ਸੁਝਾਅ ਦਿਤਾ ਹੈ। ਉੱਤਰ ਪ੍ਰਦੇਸ਼ ਦੇ ਬੁੱਧਵਾਰ ਨੂੰ ਅਲੀਗੜ੍ਹ ਵਿਚ ਇਕ ਪ੍ਰੋਗਰਾਮ  ਦੇ ਦੌਰਾਨ ਰਾਮਦੇਵ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਲੋਕਾਂ ਦੇ ਵੋਟਿੰਗ ਅਧਿਕਾਰ ਨੂੰ ਖੌਹ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਹੈ। ਜੋ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਦਾ ਹੈ ਅਤੇ ਨਾਲ ਹੀ ਅਜਿਹੇ ਲੋਕਾਂ ਨੂੰ ਸਰਕਾਰੀ ਨੌਕਰੀ ਅਤੇ ਟਰੀਟਮੈਂਟ ਫੈਸੀਲਿਟੀ ਤੋਂ ਵੀ ਵਾਝਾਂ ਕਰ ਦੇਣਾ ਚਾਹੀਦਾ ਹੈ।

ਫਿਰ ਚਾਹੇ ਅਜਿਹੇ ਲੋਕ ਹਿੰਦੂ ਸਮੁਦਾਏ ਤੋਂ ਆਉਦੇ ਹੋਣ ਜਾਂ ਫਿਰ ਮੁਸਲਮਾਨ ਸਮੁਦਾਏ ਤੋਂ ਆਉਦੇ ਹੋਣ। ਭਾਰਤ ਦੀ ਤੇਜੀ ਨਾਲ ਵੱਧਦੀ ਜਨਸੰਖਿਆ ਦਾ ਹਵਾਲਾ ਦਿੰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਇਸ ਨੂੰ ਨਿਅੰਤਰਿਤ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਵੋਟਿੰਗ ਦੇ ਅਧਿਕਾਰ ਖੋਹਣ, ਚੋਣ ਲੜਨ ਤੋਂ ਰੋਕਣ, ਸਰਕਾਰੀ ਨੌਕਰੀ ਅਤੇ ਮੈਡੀਕਲ ਸਹੂਲਤਾਂ ਤੋਂ ਵਾਝਾਂ ਕਰਨ ਨਾਲ ਹੀ ਜਨਸੰਖਿਆ ਵਾਧੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿਚ ਵੀ ਅਜਿਹੇ ਲੋਕਾਂ ਨੂੰ ਦਾਖਲ ਹੋਣ ਨਹੀਂ ਦਿਤਾ ਜਾਵੇ।

ਇਸ ਨਾਲ ਦੇਸ਼ ਵਿਚ ਜਨਸੰਖਿਆ ਵਾਧਾ ਅਪਣੇ ਆਪ ਨਿਅੰਤਰਿਤ ਹੋ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਾਬਾ ਰਾਮਦੇਵ ਨੇ ਜਨਸੰਖਿਆ ਕਾਬੂ ਨੂੰ ਲੈ ਕੇ ਅਜਿਹਾ ਬਿਆਨ ਦਿਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਵਰਗੇ ਜੋ ਲੋਕ ਜੀਵਨ ਭਰ ਵਿਆਹ ਨਹੀਂ ਕਰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਜੋ ਲੋਕ ਦੋ ਤੋਂ ਜ਼ਿਆਦਾ ਬੱਚਿਆਂ ਨੂੰ ਪੈਦਾ ਕਰਦੇ ਹਨ। ਉਨ੍ਹਾਂ  ਦੇ ਚੋਣ ਲੜਨ ਦੇ ਅਧਿਕਾਰ ਨੂੰ ਖੌਹ ਲੈਣਾ ਚਾਹੀਦਾ ਹੈ।