ਸ਼ਾਹ ਨੇ ਕਿਉਂ ਕਿਹਾ ਬੀਜੇਪੀ 2014 ਤੋਂ ਵੀ ਜ਼ਿਆਦਾ ਸੀਟਾਂ 'ਤੇ ਜਿੱਤੇਗੀ
ਕੋਈ ਵੀ ਕਿਤੋਂ ਵੀ ਚੋਣ ਲੜ ਸਕਦਾ ਹੈ: ਅਮਿਤ ਸ਼ਾਹ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਵਾਰਾਣਸੀ ਵਿਚ ਮੰਗਲਵਾਰ ਨੂੰ ਤਿੰਨ ਪੜਾਵਾਂ ਦੀ ਵੋਟਿੰਗ ਦਸਦੇ ਹੋਏ ਕਿਹਾ ਕਿ ਭਾਜਪਾ ਇਸ ਵਾਰ 2014 ਤੋਂ ਵੀ ਜ਼ਿਆਦਾ ਸੀਟਾਂ ਨਾਲ ਸਰਕਾਰ ਬਣਨ ਜਾ ਰਹੀ ਹੈ। ਸ਼ਾਹ ਵਾਰਾਣਸੀ ਵਿਚ ਭਾਜਪਾ ਦੇ ਮੀਡੀਆ ਸੈਂਟਰ ਦੇ ਉਦਘਾਟਨ ਦੇ ਮੌਕੇ ’ਤੇ ਬੋਲ ਰਹੇ ਸੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਵਿਚ ਕਾਸ਼ੀ ਤੋਂ ਨਾਮਜ਼ਦਗੀ ਕੀਤੀ ਸੀ ਅਤੇ ਕਾਸ਼ੀ ਦੇ ਸਾਂਸਦ ਰਹੇ ਸਨ।
ਇਥੋਂ ਸਾਂਸਦ ਰਹਿੰਦੇ ਹੋਏ ਦੇਸ਼ ਦਾ ਵਿਕਾਸ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਤਕ ਵੋਟਿੰਗ ਦੇ ਅੰਕੜੇ ਦਸਦੇ ਹਨ ਕਿ ਭਾਜਪਾ ਇਸ ਵਾਰ 2014 ਤੋਂ ਵੀ ਜ਼ਿਆਦਾ ਸੀਟਾਂ ਨਾਲ ਸਰਕਾਰ ਬਣਨ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਦੇ ਵਾਰਾਣਸੀ ਤੋਂ ਚੋਣ ਲੜਨ ਦੇ ਪ੍ਰਸ਼ਨ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਹੈ। ਕੋਈ ਵੀ ਕਿਤੋਂ ਵੀ ਚੋਣ ਲੜ ਸਕਦਾ ਹੈ। ਸਾਡਾ ਉਮੀਦਵਾਰ ਤਾਂ ਤੈਅ ਹੈ।
ਈਵੀਐਸ ’ਤੇ ਉਠਾਏ ਜਾ ਰਹੇ ਸਵਾਲ ’ਤੇ ਉਹਨਾਂ ਕਿਹਾ ਕਿ ਪਿਛਲੀ ਵਾਰ ਰਾਹੁਲ ਗਾਂਧੀ ਅਤੇ ਉਹਨਾਂ ਦੀ ਕੰਪਨੀ ਨੇ ਹਾਰਨ ਤੋਂ ਬਾਅਦ ਲੋਕ ਸਵਾਲ ਉਠਾ ਰਹੇ ਹਨ। ਅਮਿਤ ਸ਼ਾਹ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਪ੍ਰੈਲ ਨੂੰ ਵਾਰਾਣਸੀ ਤੋਂ ਨਾਮਜ਼ਦਗੀ ਦਾਖਲ ਕਰਵਾਉਣਗੇ।
ਇਸ ਤੋਂ ਪਹਿਲਾਂ ਉਹ 25 ਅਪ੍ਰੈਲ ਨੂੰ ਵਾਰਾਣਸੀ ਵਿਚ ਲੰਕਾ ਤੋਂ ਦਸ਼ਾਸ਼ਵਮੇਧ ਘਾਟੀ ਤਕ ਰੋਡ ਸ਼ੋ ਕਰਨਗੇ। ਬੀਜੇਪੀ ਨੇ ਅੰਮ੍ਰਿਤਸਰ ਤੋਂ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਹੁਸ਼ਿਆਰਪੁਰ, ਗੁਰਦਾਸਪੁਰ ਤੋਂ ਵੀ ਬੀਜੇਪੀ ਦੇ ਉਮੀਦਵਾਰ ਚੋਣ ਲੜਨਗੇ।