ਭੁੂਚਾਲ ਦੇ ਝਟਕਿਆਂ ਨਾਲ ਹਿੱਲਿਆ ਨੇਪਾਲ, UP ‘ਚ ਵੀ ਸਹਿਮ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਝਟਕਿਆਂ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਤਾਂ ਨਹੀਂ ਹੈ...

Earthquake

ਨਵੀਂ ਦਿੱਲੀ : ਅੱਜ ਸਵੇਰੇ ਨੇਪਾਲ ਸਮੇਤ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭੁੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।  ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਲੋਕਾਂ ਨੂੰ ਸਵੇਰੇ ਦੇ ਸਮੇਂ ਮਹਿਸੂਸ ਹੋਏ। ਰਿਕਟਰ ਸਕੇਲ ‘ਤੇ ਝਟਕਿਆਂ ਦੀ ਤੀਬਰਤਾ 5.2 ਸੀ ਅਤੇ ਇਸਦਾ ਕੇਂਦਰ ਨੇਪਾਲ ਦਾ ਧਾਦਿੰਗ ਜ਼ਿਲ੍ਹੇ ਦਾ ਨੌਬਤ ਸੀ। ਇਨ੍ਹਾਂ ਝਟਕਿਆਂ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਤਾਂ ਨਹੀਂ ਹੈ ਪਰ ਲੋਕਾਂ ‘ਚ ਡਰ ਦਾ ਮਾਹੌਲ ਤਾਂ ਜਰੂਰ ਪੈਦਾ ਹੋ ਗਿਆ।

ਮੀਡੀਆ ਰਿਪੋਰਟਸ ਮੁਤਾਬਕ, ਬੁੱਧਵਾਰ ਸਵੇਰੇ 6 ਵੱਜ ਕੇ 29 ਮਿੰਟ ‘ਤੇ ਨੇਪਾਲ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਭੁੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.2 ਸੀ, ਇਸ ਤੋਂ ਬਾਅਦ 6 ਵੱਜ ਕੇ 40 ਮਿੰਟ ‘ਤੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਪਹਿਲਾਂ ਰਾਤ 1 ਵੱਜ ਕੇ 45 ਮਿੰਟ ‘ਤੇ ਅਰੁਣਾਚਲ ਪ੍ਰਦੇਸ਼ ‘ਚ ਵੀ ਭੁੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦੀ ਤੀਬਰਤਾ ਰਿਕਟਰ ਸਕੇਲ ‘ਤੇ 5.8 ਸੀ ਅਤੇ ਭੁੂਚਾਲ ਦਾ ਕੇਂਦਰ ਅਰੁਣਾਚਲ ਦਾ ਪੱਛਮ ਸਿਆਂਗ ਸੀ। ਇੱਥੇ ਵੀ ਕੋਈ ਨੁਕਸਾਨ ਦੀ ਖ਼ਬਰ ਨਹੀਂ ਹੈ।

ਧਿਆਨ ਯੋਗ ਹੈ ਕਿ 25 ਅਪ੍ਰੈਲ 2015 ਨੂੰ ਨੇਪਾਲ ‘ਚ 7.8 ਦੀ ਤੀਬਰਤਾ ਵਾਲਾ ਭੁੂਚਾਲ ਆਇਆ ਸੀ ਅਤੇ ਇਸਦਾ ਕੇਂਦਰ ਲਾਮਜੁੰਗ ਸੀ। ਇਸ ਭੁੂਚਾਲ ਦੇ ਕਾਰਨ ਨੇਪਾਲ ਦੇ 32 ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਅਤੇ ਕਰੀਬ 9 ਹਜਾਰ ਤੋਂ ਜਿਆਦਾ ਲੋਕ ਮਾਰੇ ਗਏ ਸਨ।  ਨਾਲ ਹੀ 20 ਹਜਾਰ ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ। ਇਹ ਭੁੂਚਾਲ ਦੇ ਝਟਕੇ ਚੀਨ, ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ ਸਨ।