ਵਿਜੇਂਦਰ ਸਿੰਘ ਨੇ ਇੰਝ ਸਾਧਿਆ ਨਰੇਂਦਰ ਮੋਦੀ ‘ਤੇ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਜੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਝੂਠ ਬੋਲਿਆ ਹੈ।

Vijender Singh

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਦੱਖਣੀ ਦਿੱਲੀ ਸੀਟ ਤੋਂ ਕਾਂਗਰਸ ਵੱਲੋਂ ਵਿਜੇਂਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਨ ਤੋਂ ਬਾਅਦ ਉਹਨਾਂ ਦੀਆਂ ਪੀਐਮ ਮੋਦੀ ਨਾਲ ਤਸਵੀਰਾਂ ਕਾਫੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਦੋਵਾਂ ਨੇ ਕਈ ਵਾਰ ਇਕ ਦੂਜੇ ਨੂੰ ਟਵੀਟ ਵੀ ਕੀਤਾ ਹੈ। ਸਾਲ 2016 ਵਿਚ ਪਹਿਲੀ ਪ੍ਰੋਫੈਸ਼ਨਲ ਫਾਈਟ ਜਿੱਤਣ ਤੋਂ ਬਾਅਦ ਪੀਐਮ ਮੋਦੀ ਨੇ ਵਿਜੇਂਦਰ ਸਿੰਘ ਨੂੰ ਵਧਾਈ ਵੀ ਦਿੱਤੀ ਸੀ। ਵਿਜੇਂਦਰ ਸਿੰਘ ਨੇ ਪੀਐਮ ਮੋਦੀ ਨਾਲ ਅਪਣੀ ਤਸਵੀਰ ਫੇਸਬੁੱਕ ‘ਤੇ ਵੀ ਸ਼ੇਅਰ ਕੀਤੀ ਸੀ ਪਰ ਹੁਣ ਵਿਜੇਂਦਰ ਸਿੰਘ ਕਾਂਗਰਸ ਦੇ ਉਮੀਦਵਾਰ ਹਨ ਅਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਝੂਠ ਬੋਲਿਆ ਹੈ।

ਵਿਜੇਂਦਰ ਸਿੰਘ ਨੇ ਕਿਹਾ ਕਿ ਅਸੀਂ ਜਦੋਂ ਕਿਸੇ ਦੀ ਤਾਰੀਫ ਕਰਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਨਕਾਬ ਦੇ ਪਿੱਛੇ ਕੀ ਹੈ। ਮੋਦੀ ਨੇ ਕਿਹਾ ਸੀ ਕਿ ਉਹ ਕਾਲਾ ਧਨ ਵਾਪਿਸ ਲਿਆਉਣਗੇ ਅਤੇ 15-20 ਲੱਖ ਰੁਪਏ ਸਭ ਦੇ ਖਾਤਿਆਂ ਵਿਚ ਆਉਣਗੇ। ਗਰੀਬ ਲੋਕਾਂ ਨੇ ਉਹਨਾਂ ‘ਤੇ ਭਰੋਸਾ ਕੀਤਾ ਸੀ। ਕਾਂਗਰਸ ਨੇ ਦੱਖਣੀ ਦਿੱਲੀ ਤੋਂ ਵਿਜੇਂਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਵਿਜੇਂਦਰ ਦਾ ਕਹਿਣਾ ਹੈ ਕਿ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਵਿਚਾਰ ਕਾਂਗਰਸ ਨਾਲ ਮਿਲਦੇ ਹਨ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਵਿਚ ਪੜ੍ਹੇ ਲਿਖੇ ਅਤੇ ਵਧੀਆ ਨੇਤਾ ਹਨ। ਇਸੇ ਲਈ ਉਹਨਾਂ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਸੀ। ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਖਰਾਬ ਸਿਸਟਮ ਨੂੰ ਠੀਕ ਕਰਨ ਲਈ ਰਾਜਨੀਤੀ ਵਿਚ ਆਏ ਹਨ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਨਗੇ। ਵਿਜੇਦਰ ਸਿੰਘ ਨੇ ਕਿਹਾ ਕਿ ਰਾਜਨੀਤੀ ਨੂੰ ਨੌਜਵਾਨਾਂ ਅਤੇ ਸਾਫ ਸੁਥਰੇ ਆਗੂਆਂ ਦੀ ਲੋੜ ਹੈ।