ਭਾਰਤੀਆਂ ਨੇ ਵਿਦੇਸ਼ ਯਾਤਰਾ 'ਤੇ ਖਰਚੇ 2.2 ਲੱਖ ਕਰੋੜ ਰੁਪਏ: RBI

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੱਤੀ ਸਾਲ 2021-22 ਵਿਚ ਇਹ ਖਰਚਾ 62.12 ਹਜ਼ਾਰ ਕਰੋੜ (7.5 ਬਿਲੀਅਨ ਡਾਲਰ) ਸੀ

Indians spent Rs 2.2 lakh crore on foreign travel: RBI

 

ਮੁੰਬਈ: ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤੀਆਂ ਦੇ ਵਿਦੇਸ਼ ਜਾਣ ਦੀ ਰਫ਼ਤਾਰ 'ਚ ਕਾਫੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਉਹ ਇਨ੍ਹਾਂ ਯਾਤਰਾਵਾਂ 'ਤੇ ਕਾਫ਼ੀ ਖਰਚਾ ਵੀ ਕਰ ਰਹੇ ਹਨ। ਆਰਬੀਆਈ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2022-23 ਵਿਚ ਭਾਰਤੀਆਂ ਵਲੋਂ ਵਿਦੇਸ਼ੀ ਮੁਦਰਾ ਖਰਚ 27.1 ਬਿਲੀਅਨ ਡਾਲਰ ਜਾਂ ਲਗਭਗ 2.2 ਲੱਖ ਕਰੋੜ ਰੁਪਏ ਰਿਹਾ, ਜੋ ਵਿੱਤੀ ਸਾਲ 2021-22 ਵਿਚ 62.12 ਹਜ਼ਾਰ ਕਰੋੜ (7.5 ਬਿਲੀਅਨ ਡਾਲਰ) ਸੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਹਿਲਾ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਵਾਲਾ ਵਿਅਕਤੀ ਪੰਜਾਬ ਤੋਂ ਗ੍ਰਿਫਤਾਰ: ਦਿੱਲੀ ਪੁਲਿਸ

ਯਾਨੀ ਇਕ ਸਾਲ ਵਿਚ ਭਾਰਤੀਆਂ ਵਲੋਂ ਵਿਦੇਸ਼ੀ ਮੁਦਰਾ ਖਰਚ ਵਿਚ 261% ਦਾ ਰਿਕਾਰਡ ਵਾਧਾ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਕੋਵਿਡ ਦੌਰਾਨ ਯਾਤਰਾਵਾਂ ਘਟ ਗਈਆਂ। ਵਿੱਤੀ ਸਾਲ 2017-18 ਤਕ, ਭਾਰਤੀ ਹਰ ਮਹੀਨੇ ਇਕ ਅਰਬ ਡਾਲਰ ਤੋਂ ਵੀ ਘੱਟ ਖਰਚ ਕਰ ਰਹੇ ਸਨ। ਵਿੱਤੀ ਸਾਲ 2022-23 ਵਿਚ ਇਹ ਖਰਚਾ 2.2 ਅਰਬ ਡਾਲਰ ਰਿਹਾ, ਯਾਨੀ 5 ਸਾਲਾਂ ਵਿਚ ਇਹ ਖਰਚਾ ਦੁੱਗਣਾ ਹੋ ਗਿਆ ਹੈ।