ਸਰਕਾਰ ਨੇ 56 'ਸੀ-295' ਫੌਜੀ ਆਵਾਜਾਈ ਜਹਾਜ਼ਾਂ ਦੀ ਖਰੀਦ ਲਈ Airbus ਨਾਲ ਕੀਤਾ ਸਮਝੌਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰਾਲੇ ਨੇ 56 'ਸੀ -295' ਆਵਾਜਾਈ ਜਹਾਜ਼ਾਂ ਦੀ ਖਰੀਦ ਲਈ ਸਪੇਨ ਦੀ ਏਅਰਬਸ ਡਿਫੈਂਸ ਐਂਡ ਸਪੇਸ ਨਾਲ ਲਗਭਗ 20,000 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਦਸਤਖਤ ਕੀਤੇ

India's Mega Deal With Airbus For 56 'C-295' Military Transport Aircraft

ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ 56 'ਸੀ -295' ਆਵਾਜਾਈ ਜਹਾਜ਼ਾਂ ਦੀ ਖਰੀਦ ਲਈ ਸਪੇਨ ਦੀ ਏਅਰਬਸ ਡਿਫੈਂਸ ਐਂਡ ਸਪੇਸ ਨਾਲ ਲਗਭਗ 20,000 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਦਸਤਖਤ ਕੀਤੇ। ਇਹ ਜਹਾਜ਼ ਭਾਰਤੀ ਹਵਾਈ ਫੌਜ ਦੇ ਐਵਰੋ-748 ਜਹਾਜ਼ਾਂ ਦੀ ਥਾਂ ਲੈਣਗੇ।

ਹੋਰ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰੀਏ ਅਪਲਾਈ

ਕੈਬਨਿਟ ਕਮੇਟੀ ਨੇ ਦੋ ਹਫ਼ਤੇ ਪਹਿਲਾਂ ਹੀ ਲੰਮੇ ਸਮੇਂ ਤੋਂ ਲਟਕ ਰਹੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਰੱਖਿਆ ਮੰਤਰਾਲੇ ਦੇ ਬੁਲਾਰੇ ਏ ਭਾਰਤ ਭੂਸ਼ਣ ਬਾਬੂ ਨੇ ਟਵੀਟ ਕੀਤਾ, "ਭਾਰਤੀ ਹਵਾਈ ਸੈਨਾ ਲਈ 56 'ਸੀ -295' ਟਰਾਂਸਪੋਰਟ ਜਹਾਜ਼ਾਂ ਦੀ ਖਰੀਦ ਲਈ ਰੱਖਿਆ ਮੰਤਰਾਲੇ ਅਤੇ ਸਪੇਨ ਦੇ ਏਅਰਬਸ ਡਿਫੈਂਸ ਐਂਡ ਸਪੇਸ ਵਿਚਕਾਰ ਇਕਰਾਰਨਾਮੇ 'ਤੇ ਦਸਤਖਤ ਹੋਏ।"

ਹੋਰ ਪੜ੍ਹੋ: ਬਲਬੀਰ ਰਾਜੇਵਾਲ ਦੀ US ਵੱਸਦੇ ਪੰਜਾਬੀਆਂ ਨੂੰ ਅਪੀਲ, ‘ਕਿਸਾਨੀ ਝੰਡੇ ਲੈ ਕੇ ਕਰੋ PM Modi ਦਾ ਵਿਰੋਧ’

ਇਕਰਾਰਨਾਮੇ ਤਹਿਤ ਏਅਰਬਸ ਡਿਫੈਂਸ ਐਂਡ ਸਪੇਸ ਸਮਝੌਤੇ 'ਤੇ ਹਸਤਾਖਰ ਹੋਣ ਦੇ 48 ਮਹੀਨਿਆਂ ਅੰਦਰ 16 ਉਡਾਣ-ਸਮਰੱਥ ਜਹਾਜ਼ਾਂ ਦੀ ਸਪੁਰਦਗੀ ਕਰੇਗੀ। ਬਾਕੀ 40 ਜਹਾਜ਼ਾਂ ਦਾ ਨਿਰਮਾਣ ਭਾਰਤ ਵਿਚ ਕੀਤਾ ਜਾਵੇਗਾ। ਇਹਨਾਂ ਦਾ ਨਿਰਮਾਣ 10 ਸਾਲਾਂ ਦੇ ਅੰਦਰ ਕੀਤਾ ਜਾਵੇਗਾ।  

ਹੋਰ ਪੜ੍ਹੋ: ਪਤੀ ਨੇ WhatsApp 'ਤੇ ਚੈਟ ਕਰਨ ਤੋਂ ਰੋਕਿਆ, ਗੁੱਸੇ ’ਚ ਪਤਨੀ ਨੇ ਤੋੜੇ ਪਤੀ ਦੇ ਦੰਦ, FIR ਦਰਜ

'ਸੀ -295' ਜਹਾਜ਼ 5-10 ਟਨ ਸਮਰੱਥਾ ਵਾਲਾ ਆਵਾਜਾਈ ਜਹਾਜ਼ ਹੈ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੈ ਜਿਸ ਵਿਚ ਫੌਜੀ ਜਹਾਜ਼ਾਂ ਦਾ ਨਿਰਮਾਣ ਭਾਰਤ ਵਿਚ ਇਕ ਨਿੱਜੀ ਕੰਪਨੀ ਦੁਆਰਾ ਕੀਤਾ ਜਾਵੇਗਾ।