ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਖੋਲ੍ਹਣ ਦੀ ਆਗਿਆ ਦੇਣਾ ਖਤਰਨਾਕ ਏਜੰਡਾ : ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਪ੍ਰਸਤਾਵ ਦੀ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਸਾਬਕਾ ਡਿਪਟੀ ਗਵਰਨਰ ਵਿਰਲ ਅਚਾਰੀਆ ਦੁਆਰਾ ਅਲੋਚਨਾ ਕੀਤੀ ਗਈ ਹੈ।

Chidambaram

ਨਵੀਂ ਦਿੱਲੀ: ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਰਿਜ਼ਰਵ ਬੈਂਕ ਦੇ ਕਾਰਪੋਰੇਟ ਜਗਤ ਨੂੰ ਬੈਂਕਿੰਗ ਖੇਤਰ ਵਿਚ ਦਾਖਲ ਹੋਣ ਅਤੇ ਬੈਂਕ ਸਥਾਪਤ ਕਰਨ ਦੇ ਪ੍ਰਸਤਾਵ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸਨੂੰ ਬੈਂਕਿੰਗ ਉਦਯੋਗ ਉੱਤੇ ਨਿਯੰਤਰਣ ਦੀ ਇੱਕ ਵੱਡੀ ਯੋਜਨਾ ਲਈ ਇੱਕ ਖ਼ਤਰਨਾਕ ਏਜੰਡਾ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪ੍ਰਸਤਾਵ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦੇ ਆਰਥਿਕ ਸਰੋਤਾਂ ਦਾ ਵੱਡਾ ਹਿੱਸਾ ਕਾਰਪੋਰੇਟ ਸੈਕਟਰ ਦੇ ਹੱਥ ਜਾਵੇਗਾ