ਅਟਲ ਜਲ ਯੋਜਨਾ ਲਈ ਕੇਂਦਰ ਨੇ ਦਿੱਤੀ 6000 ਕਰੋੜ ਰੁਪਏ ਦੀ ਮੰਜ਼ੂਰੀ
ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਾਬਕਾ ਪ੍ਰਧਾਨ ਮੰਤਰੀ...
Central Cabinet
ਨਵੀਂ ਦਿੱਲੀ: ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ‘ਤੇ ਦੋ ਮਹੱਤਵਪੂਰਨ ਯੋਜਨਾਵਾਂ ਦੀ ਸ਼ੁਰੁਆਤ ਕਰੇਗੀ। ਇਸਦੇ ਲਈ ਕੇਂਦਰ ਸਰਕਾਰ 6,000 ਕਰੋੜ ਰੁਪਏ ਅਲਾਟ ਕਰੇਗੀ। ਅਟਲ ਜਲ ਯੋਜਨਾ ਨੂੰ ਕੇਂਦਰੀ ਕੈਬਨਿਟ ਵਲੋਂ ਮੰਜ਼ੂਰੀ ਮਿਲ ਗਈ ਹੈ। ਇਸ ਯੋਜਨਾ ਦਾ ਮੁਨਾਫ਼ਾ 6 ਰਾਜਾਂ ਨੂੰ ਮਿਲੇਗਾ।
ਇਸ ਯੋਜਨਾ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ਸ਼ਾਮਿਲ ਹੋਣਗੇ। ਕੇਂਦਰ ਸਰਕਾਰ ਨੇ ਇਹ ਫੈਸਲਾ ਕਿਸਾਨਾਂ ਦੀ ਕਮਾਈ ਦੁੱਗਨੀ ਕਰਨ ਲਈ ਕੀਤਾ ਹੈ। ਇਸ ਯੋਜਨਾ ਦਾ ਮੁਨਾਫ਼ਾ ਸੱਤ ਰਾਜਾਂ ਦੇ 8,350 ਪਿੰਡਾਂ ਨੂੰ ਮਿਲੇਗਾ।