ਦਿੱਲੀ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ, ਕੇਜਰੀਵਾਲ ਦੀ ਵਧੀ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਨੇਤਾਵਾਂ ਦੇ ਦਲ ਬਦਲਨ ਦਾ ਸਿਲਸਿਲਾ ਜਾਰੀ ਹੈ...

Modi with Kejriwal

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਨੇਤਾਵਾਂ ਦੇ ਦਲ ਬਦਲਨ ਦਾ ਸਿਲਸਿਲਾ ਜਾਰੀ ਹੈ। ਨਵੀਨਤਮ ਘਟਨਾਕ੍ਰਮ ‘ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਹਰੀਨਗਰ ਵਿਧਾਨ ਸਭਾ ਖੇਤਰ ਤੋਂ ਚਾਰ ਵਾਰ ਵਿਧਾਇਕ ਰਹੇ ਹਰਸ਼ਰਨ ਸਿੰਘ ਬੱਲੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਉਹ ਮਦਨ ਲਾਲ ਖੁਰਾਨਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਦੀ ਹਾਜ਼ਰੀ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦਫ਼ਤਰ ਵਿੱਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ। ਹਰੀਨਗਰ ਸੀਟ ਤੋਂ ਮੁੱਖ ਦਾਅਵੇਦਾਰ ਹੋਣ ਦੇ ਬਾਵਜੂਦ ਬੱਲੀ ਦੀ ਥਾਂ ਭਾਜਪਾ ਨੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਗੱਲ ਤੋਂ ਨਰਾਜ ਬੱਲੀ ਨੇ ਪਾਰਟੀ ਛੱਡੀ ਹੈ। 1993 ਤੋਂ 2013 ਤੱਕ ਵਿਧਾਇਕ ਰਹੇ ਬੱਲੀ ਨੂੰ 2013  ਦੇ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੇ ਟਿਕਟ ਨਾ ਦੇਕੇ ਉਨ੍ਹਾਂ ਦੀ ਹਰੀਨਗਰ ਸੀਟ ਅਕਾਲੀ ਦਲ ਨੂੰ ਸੌਂਪ ਦਿੱਤੀ ਸੀ।

ਇਸ ਤੋਂ ਬਾਅਦ ਉਹ ਨਰਾਜ ਹੋਕੇ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਉੱਥੋਂ ਚੋਣ ਲੜੀ। ਕਾਂਗਰਸ ਦੇ ਟਿਕਟ ‘ਤੇ ਚੋਣ ਹਾਰ ਜਾਣ ਤੋਂ ਬਾਅਦ ਫਿਰ ਸਾਲ 2014 ਵਿੱਚ ਉਨ੍ਹਾਂ ਦੀ ਭਾਜਪਾ ਵਿੱਚ ਵਾਪਸੀ ਹੋਈ ਸੀ। ਹੁਣ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਭਾਜਪਾ ਦਾ ਸਾਥ ਛੱਡਕੇ ਆਪ ਦਾ ਹੱਥ ਫੜ੍ਹ ਲਿਆ ਹੈ।

ਆਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬੱਲੀ ਨੇ ਕਿਹਾ, ਅਰਵਿੰਦ ਕੇਜਰੀਵਾਲ ਦਿੱਲੀ ਨੂੰ ਮਾਂ ਦੀ ਤਰ੍ਹਾਂ ਮੰਨ ਕੇ ਸੇਵਾ ਕਰ ਰਹੇ ਹਨ।  ਜਿਸ ਤਰ੍ਹਾਂ ਉਨ੍ਹਾਂ ਨੇ ਦਿੱਲੀ ਵਿੱਚ ਸਿੱਖਿਆ, ਸਿਹਤ ਆਦਿ ਖੇਤਰਾਂ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਹੈ, ਉਸਤੋਂ ਪ੍ਰਭਾਵਿਤ ਹੋਕੇ ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ। ਤੁਹਾਡੇ ਕੋਲ ਹੀ ਦਿੱਲੀ ਦੇ ਵਿਕਾਸ ਦਾ ਹੱਲ ਹੈ।.