ਸਰਕਾਰ ਦੀ ਪੇਸ਼ਕਸ਼ ਕਿਸਾਨਾਂ ਲਈ ਸਭ ਤੋਂ ਉੱਤਮ;ਉਮੀਦ ਹੈ ਕਿ ਕਿਸਾਨ ਇਸ 'ਤੇ ਮੁੜ ਵਿਚਾਰ ਕਰਨਗੇ:ਤੋਮਰ
ਕਿਹਾ ਕਿ ਕੇਂਦਰ ਦੇ 1-1.5 ਸਾਲਾਂ ਲਈ ਨਵੇਂ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ “ਸਰਬੋਤਮ ਪੇਸ਼ਕਸ਼” ਹੈ
NarendraTomar
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਰੈਲੀ ਤੋਂ ਇਕ ਦਿਨ ਪਹਿਲਾਂ,ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਦੇ 1-1.5 ਸਾਲਾਂ ਲਈ ਨਵੇਂ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ “ਸਰਬੋਤਮ ਪੇਸ਼ਕਸ਼” ਹੈ ਅਤੇ ਉਮੀਦ ਹੈ ਕਿ ਕਿਸਾਨ ਮੁੜ ਵਿਚਾਰ ਕਰਨ ਗੇ। ਕਿਸਾਨਾਂ ਅਤੇ ਸਰਕਾਰ ਨੇ ਹੁਣ ਤੱਕ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚਲ ਰਹੇ ਰੁਕਾਵਟ ਨੂੰ ਖਤਮ ਕਰਨ ਲਈ 11 ਗੇੜ ਗੱਲਬਾਤ ਕੀਤੀ ਹੈ, ਪਰ ਕੋਈ ਹੱਲ ਕੱਢਣ ਵਿੱਚ ਅਸਫਲ ਰਹੇ ਹਨ।