ਸ਼ਾਂਤਮਈ ਢੰਗ ਨਾਲ ਟਰੈਕਟਰ ਰੈਲੀ ਕੱਢਣੀ ਕਿਸਾਨਾਂ ਦੇ ਨਾਲ-ਨਾਲ ਪੁਲਿਸ ਲਈ ਵੀ ਚਿੰਤਾ ਦਾ ਵਿਸ਼ਾ-ਤੋਮਰ
ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਦੋਵਾਂ ਦੇ ਹਿੱਤਾਂ ਲਈ ਵਚਨਬੱਧ ਹੈ ।
narendra singh tomar
ਨਵੀਂ ਦਿੱਲੀ :26 ਜਨਵਰੀ ਨੂੰ ਹੋਈ ਕਿਸਾਨ ਰੈਲੀ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਹ (ਕਿਸਾਨ) 26 ਜਨਵਰੀ ਦੀ ਬਜਾਏ ਹੋਰ ਦਿਨ ਚੁਣ ਸਕਦੇ ਸਨ,ਪਰ ਹੁਣ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ । ਬਿਨਾਂ ਕਿਸੇ ਹਾਦਸੇ ਦੇ ਸ਼ਾਂਤਮਈ ਢੰਗ ਨਾਲ ਟਰੈਕਟਰ ਰੈਲੀ ਕੱਢਣੀ ਕਿਸਾਨਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਲਈ ਵੀ ਚਿੰਤਾ ਦਾ ਵਿਸ਼ਾ ਬਣੇਗੀ। ਉਨ੍ਹਾਂ ਕਿਹਾ ਕਿ ਅਸਹਿਮਤੀ ਦੀ ਸਥਿਤੀ ਵਿੱਚ ਕੋਈ ਵੀ ਅਸਹਿਮਤੀ ਜ਼ਾਹਰ ਕਰ ਸਕਦਾ ਹੈ । ਜਦੋਂ ਅਸੀਂ ਵੇਖਿਆ ਕਿ ਕੁਝ ਕਿਸਾਨ,ਹਾਲਾਂਕਿ ਬਹੁਤ ਸਾਰੇ ਨਹੀਂ,ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ,ਅਸੀਂ ਸੋਚਿਆ ਕਿ ਸਾਨੂੰ ਗੱਲਬਾਤ ਰਾਹੀਂ ਕੋਈ ਹੱਲ ਕੱਢਣਾ ਪਏਗਾ,ਅਤੇ ਸਾਨੂੰ ਅਜੇ ਵੀ ਉਮੀਦ ਹੈ ਕਿ ਮਸਲਾ ਹੱਲ ਹੋ ਜਾਵੇਗਾ।