ਕੋਰੋਨਾ ਵਾਇਰਸ ਨੂੰ ਲੈ ਕੇ ਆਈ ਚੰਗੀ ਖ਼ਬਰ, ਪੜ੍ਹੋ ਪੂਰੀ ਖ਼ਬਰ
ਪੂਰੀ ਦੁਨੀਆ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜ ਰਹੀ ਹੈ। ਭਾਰਤ ਵਿਚ ਕੋਰੋਨਾ ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ।
ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜ ਰਹੀ ਹੈ। ਭਾਰਤ ਵਿਚ ਕੋਰੋਨਾ ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 560 ਹੋ ਗਈ ਹੈ, ਜਿਨ੍ਹਾਂ ਵਿਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵੱਧ ਰਹੇ ਅੰਕੜਿਆਂ ਵਿਚ ਇਕ ਚੰਗੀ ਖ਼ਬਰ ਆਈ ਹੈ।
ਕੱਲ ਯਾਨੀ ਮੰਗਲਵਾਰ ਨੂੰ ਕੋਰੋਨਾ ਦੇ ਸਿਰਫ਼ 64 ਨਵੇਂ ਕੇਸ ਸਾਹਮਣੇ ਆਏ ਜਦਕਿ ਸੋਮਵਾਰ ਨੂੰ 99 ਮਾਮਲੇ ਸਾਹਮਣੇ ਆਏ ਸੀ। ਤਵਾਰ ਨੂੰ ਦੇਸ਼ ਭਰ ਵਿਚ ਕੋਰੋਨਾ ਦੇ 397 ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ਵਿਚ 7 ਦੀ ਮੌਤ ਹੋਈ ਸੀ ਅਤੇ 29 ਠੀਕ ਹੋ ਗਏ। ਸੋਮਵਾਰ ਨੂੰ ਇਹ ਅੰਕੜਾ ਵੱਧ ਕੇ 496 ਹੋ ਗਿਆ, ਇਸ ਵਿਚ 10 ਮੌਤਾਂ ਸ਼ਾਮਲ ਸਨ।
ਇਸ ਦੇ ਨਾਲ ਹੀ 44 ਲੋਕ ਠੀਕ ਹੋ ਗਏ। ਇਹ ਅੰਕੜਾ ਮੰਗਲਵਾਰ ਨੂੰ ਵਧਿਆ ਯਾਨੀ 64 ਮਰੀਜ ਠੀਕ ਹੋਏ। ਚੰਗੀ ਗੱਲ ਇਹ ਰਹੀ ਕਿ ਬੀਤੇ ਦਿਨ ਦੇਸ਼ ਵਿਚ ਕਿਸੇ ਦੀ ਮੌਤ ਨਹੀਂ ਹੋਈ।ਹਾਲਾਂਕਿ ਤਾਮਿਲਨਾਡੂ ਵਿਚ ਬੁੱਧਵਾਰ ਸਵੇਰੇ ਇਕ ਮਰੀਜ਼ ਦੀ ਮੌਤ ਹੋ ਗਈ। ਤਾਮਿਲਨਾਡੂ ਵਿਚ ਮੌਤ ਦਾ ਇਹ ਪਹਿਲਾ ਮਾਮਲਾ ਹੈ। ਹੁਣ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ।
ਮਰੀਜ਼ਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਬੁੱਧਵਾਰ ਸਵੇਰ ਤੱਕ 560 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਵਿਚ 46 ਠੀਕ ਹੋ ਗਏ ਯਾਨੀ ਹਾਲੇ ਵੀ 504 ਮਾਮਲੇ ਐਕਟਿਵ ਹਨ।
ਕੋਰੋਨਾ ਦੇ ਆਂਧਰਾ ਪ੍ਰਦੇਸ਼ ਵਿਚ 7, ਬਿਹਾਰ ਵਿਚ 4, ਛੱਤੀਸਗੜ੍ਹ ਵਿਚ 1, ਚੰਡੀਗੜ੍ਹ ਵਿਚ 6, ਦਿੱਲੀ ਵਿਚ 29, ਗੁਜਰਾਤ ਵਿਚ 35, ਹਰਿਆਣਾ ਵਿਚ 30, ਹਿਮਾਚਲ ਪ੍ਰਦੇਸ਼ ਵਿਚ 2, ਜੰਮੂ-ਕਸ਼ਮੀਰ ਵਿਚ 7, ਕਰਨਾਟਕ ਵਿਚ 41, ਕੇਰਲ ਵਿਚ 105, ਲੱਦਾਖ ਵਿਚ 13, ਮੱਧ ਪ੍ਰਦੇਸ਼ ਵਿਚ 9, ਮਹਾਰਾਸ਼ਟਰ ਵਿਚ 107, ਮਨੀਪੁਰ ਵਿਚ 1, ਉੜੀਸਾ ਵਿਚ 2, ਪੁਡੂਚੇਰੀ ਵਿਚ 1, ਪੰਜਾਬ ਵਿਚ 29, ਰਾਜਸਥਾਨ ਵਿਚ 32, ਤਾਮਿਲਨਾਡੂ ਵਿਚ 39, ਤੇਲੰਗਾਨਾ ਵਿਚ 39, ਉੱਤਰ ਪ੍ਰਦੇਸ਼ ਵਿਚ 35, ਉਤਰਾਖੰਡ ਵਿਚ 5 ਅਤੇ ਪੱਛਮੀ ਬੰਗਾਲ ਵਿਚ 9 ਮਾਮਲੇ ਸਾਹਮਣੇ ਆਏ ਹਨ।