ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪ੍ਰਧਾਨ ਜਸਟਿਸ ਵਿਰੁੱਧ ਸਾਜ਼ਿਸ਼ ਦੇ ਦਾਅਵੇ ’ਤੇ ਕਿਹਾ ਕਿ ਜਿਸ ਤਰੀਕੇ ਨਾਲ ਇਸ ਸੰਸਥਾ ਨਾਲ ਵਰਤਾਉ ਕੀਤਾ ਜਾ ਰਿਹਾ ਹੈ ਮੈਂ ਉਸ ਤੋਂ ਖੁਸ਼ ਨਹੀਂ ਹਾਂ। ਜੇਕਰ ਅਜਿਹਾ ਹੋਵੇਗਾ ਤਾਂ ਅਸੀਂ ਕੰਮ ਨਹੀਂ ਕਰ ਸਕਾਂਗੇ। ਕੋਰਟ ਨੇ ਪ੍ਰਧਾਨ ਜਸਟਿਸ ਵਿਰੁੱਧ ਸਾਜ਼ਿਸ਼ ਸਬੰਧੀ ਵਕੀਲ ਦੇ ਦਾਅਵੇ ’ਤੇ ਕਿਹਾ ਕਿ ਇਸ ਸੰਸਥਾ ਨੂੰ ਬਦਨਾਮ ਕਰਨ ਲਈ ਖੇਡ ਖੇਡੀ ਜਾ ਰਹੀ ਹੈ।
ਕੋਰਟ ਨੇ ਕਿਹਾ ਕਿ ਚਾਰ ਤੋਂ ਪੰਜ ਪ੍ਰਤੀਸ਼ਤ ਵਕੀਲ ਇਹੋ ਜਿਹੇ ਹਨ ਜੋ ਇਸ ਮਹਾਨ ਸੰਸਥਾ ਨੂੰ ਬਦਨਾਮ ਕਰ ਰਹੇ ਹਨ। ਨਾਲ ਹੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਰੋਕਣ ਵਾਲੇ ਬੈਠੇ ਹਾਂ ਅਤੇ ਦੇਸ਼ ਦੇ ਅਮੀਰ ਅਤੇ ਤਾਕਤਵਰ ਲੋਕਾਂ ਨੂੰ ਦੱਸੋ ਕਿ ਉਹ ਅਜਿਹਾ ਨਹੀਂ ਕਰ ਸਕਦੇ ਜਸਟਿਸ ਅਰੂਣ ਮਿਸ਼ਰਾ, ਜਸਟਿਸ ਆਰ ਐਫ ਨਰਿਮਨ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀਆਂ ਸਨ। ਨਾਲ ਹੀ ਕੋਰਟ ਨੇ ਕਿਹਾ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ। ਲੋਕ ਪੈਸੇ ਦੀ ਪਾਵਰ ਨੂੰ ਸੈਟਲ ਕਰਨਾ ਚਾਹੁੰਦੇ ਹਨ।
ਤੁਸੀਂ ਜਿਸ ਦੀ ਚਾਹੋ ਉਸ ਦੇ ਚਰਿੱਤਰ ਨੂੰ ਖਰਾਬ ਕਰ ਸਕਦੇ ਹੋ। ਬੈਂਚ ਨੇ ਕਿਹਾ ਕਿ ਫਿਕਸਿੰਗ ਦੇ ਅਰੋਪ ਗੰਭੀਰ ਹਨ। ਜਦੋਂ ਵੀ ਵੱਡਾ ਮਾਮਲਾ ਆਉਂਦਾ ਹੈ ਲੋਕ ਚਿੱਠੀਆਂ ਲਿਖਣ ਲੱਗ ਜਾਂਦੇ ਹਨ। ਇਹਨਾਂ ਮਾਮਲਿਆਂ ’ਤੇ ਕਿਤਾਬਾਂ ਲਿਖੀਆਂ ਜਾਂਦੀਆ ਹਨ। ਅਸੀਂ ਸੋਚਾਂਗੇ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਿਵੇਂ ਹੋਵੇਗੀ। ਲੋਕਾਂ ਨੂੰ ਸੱਚਾਈ ਪਤਾ ਹੋਣੀ ਚਾਹੀਦੀ ਹੈ। ਜਸਟਿਸ ਨੇ ਕਿਹਾ ਕਿ ਬੈਂਚ ਸਾਹਮਣੇ ਸੁਣਵਾਈ ਕਰਨ ਦੇ ਅਰੋਪ ਬਹੁਤ ਗੰਭੀਰ ਹਨ ਅਤੇ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦਸ ਦਈਏ ਕਿ ਸੁਪਰੀਮ ਕੋਰਟ ਨੇ ਉੱਚ ਅਦਾਲਤ ਵਿਚ ਫਿਕਸਿੰਗ ਦੇ ਦਾਅਵੇ ਅਤੇ ਰੰਜਨ ਗੋਗੋਈ ’ਤੇ ਲੱਗੇ ਯੋਨ ਸ਼ੋਸ਼ਣ ਦੇ ਅਰੋਪਾਂ ਨੂੰ ਬਹੁਤ ਜ਼ਿਆਦਾ ਸੰਵੇਦਨਸ਼ੀਲ ਦਸਿਆ ਹੈ ਅਤੇ ਕਿਹਾ ਕਿ ਇਹ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਸੰਸਥਾ ਨੂੰ ਸਾਫ ਸੂਥਰਾ ਰੱਖਿਆ ਜਾਵੇ ਤਾਂ ਕਿ ਇਸ ’ਤੇ ਬਦਨਾਮੀ ਵਾਲੀ ਕੋਈ ਗੱਲ ਨਾ ਆਵੇ। ਜਸਟਿਸ ਅਰੂਣ ਮਿਸ਼ਰਾ ਦੀ ਪ੍ਰਧਾਨਗੀ ਵਾਲੀਆਂ ਤਿੰਨ ਜੱਜਾਂ ਵਾਲੀਆਂ ਵਿਸ਼ੇਸ਼ ਬੈਂਚਾਂ ਨੇ ਕਿਹਾ ਕਿ ਉੱਚ ਅਦਾਲਤ ਦੀ ਬੈਂਚ ਵਿਚ ਫਿਕਸਿੰਗ ਬਾਰੇ ਵਕੀਲ ਉਤਸਵ ਸਿੰਘ ਬੈਂਸ ਦੁਆਰਾ ਦਾਖਲ ਹਲਫਨਾਮੇ ਵਿਚ ਲਗਾਏ ਗਏ ਦੋਸ਼ਾਂ ਅਤੇ ਕੁਝ ਨਾਮਾਂ ਦਾ ਖੁਲਾਸਾ ਬਹੁਤ ਹੀ ਗੰਭੀਰ ਪਹਿਲੂ ਵਾਲਾ ਹੈ।
ਬੈਂਚ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਸਥਾ ਨੂੰ ਸਾਫ ਸੁਥਰਾ ਰੱਖਿਆ ਜਾਵੇ। ਬੈਂਚ ਨੇ ਕਿਹਾ ਕਿ ਅਸੀਂ ਜਾਂਚ ਕਰਾਂਗੇ ਅਤਿ ਫਿਕਸਰਾਂ ਦੇ ਸਰਗਰਮ ਹੋਣ ਅਤੇ ਜਸਟਿਸ ਨਾਲ ਹੇਰਾਫੇਰੀ ਕਰਨ ਦੇ ਕਥਿਤ ਦਾਅਵਿਆਂ ਦੀ ਤੈਅ ਤਕ ਜਾਵਾਂਗੇ। ਜੇਕਰ ਉਹ ਅਪਣਾ ਕੰਮ ਕਰਦੇ ਰਹੇ ਤਾਂ ਸਾਡੇ ਵਿਚੋਂ ਕੋਈ ਵੀ ਨਹੀਂ ਬਚੇਗਾ।