ਬੰਗਲੁਰੂ ਵਿਚ BBMP ਅਧਿਕਾਰੀਆਂ ਦੇ ਘਰ ਲੋਕਾਯੁਕਤ ਦੀ ਛਾਪੇਮਾਰੀ, ਭਾਰੀ ਮਾਤਰਾ ਵਿਚ ਨਕਦੀ ਅਤੇ ਗਹਿਣੇ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਮ ਦੀ ਅਗਵਾਈ ਇਕ ਐਸਪੀ, ਇਕ ਡਿਪਟੀ ਐਸਪੀ ਅਤੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਕੀਤੀ।

Lokayukta raids at govt officials' residences across state


ਬੰਗਲੁਰੂ: ਕਰਨਾਟਕ ਦੇ ਬੰਗਲੁਰੂ ਸਥਿਤ ਯੇਲਾਹੰਕਾ ਵਿਚ ਆਮਦਨ ਤੋਂ ਵੱਧ ਜਾਇਦਾਦ ਦੇ ਸਬੰਧ ਵਿਚ ਲੋਕਾਯੁਕਤ ਵੱਲੋਂ ਛਾਪੇਮਾਰੀ ਕੀਤੀ ਗਈ। ਲੋਕਾਯੁਕਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਰਨਾਟਕ 'ਚ ਸਰਕਾਰੀ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ। ਲੋਕਾਯੁਕਤ ਦੀ ਇਸ ਕਾਰਵਾਈ ਵਿਚ ਬੀਬੀਐਮਪੀ ਅਧਿਕਾਰੀ ਏਡੀਟੀਪੀ ਗੰਗਾਧਰਈਆ ਦੇ ਘਰ ਵੀ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ। ਕਰਨਾਟਕ 'ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹਨ, ਜਿਸ ਤੋਂ ਠੀਕ ਪਹਿਲਾਂ ਛਾਪੇਮਾਰੀ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।

ਇਹ ਵੀ ਪੜ੍ਹੋ: ਬੇਅਦਬੀ ਦੇ ਦੋਸ਼ੀਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ : ਇਕਬਾਲ ਸਿੰਘ ਲਾਲਪੁਰਾ

ਇਹ ਛਾਪੇਮਾਰੀ ਬੰਗਲੁਰੂ ਦੇ ਯੇਲਹੰਕਾ ਖੇਤਰ ਵਿਚ ਬ੍ਰੁਹਤ ਬੰਗਲੁਰੂ ਮੈਟਰੋਪੋਲੀਟਨ ਮਿਉਂਸਪੈਲਿਟੀ ਨਾਲ ਜੁੜੇ ਏਡੀਟੀਪੀ ਦੇ ਘਰ 'ਤੇ ਕੀਤੀ ਗਈ ਸੀ। ਲੋਕਾਯੁਕਤ ਸੂਤਰਾਂ ਅਨੁਸਾਰ ਦਾਵਨਗੇਰੇ, ਬੇਲਾਰੀ, ਬਿਦਰ, ਕੋਲਾਰ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। 15 ਅਧਿਕਾਰੀਆਂ ਦੀ ਇਕ ਟੀਮ ਬੀਬੀਐਮਪੀ ਏਡੀਟੀਪੀ ਗੰਗਾਧਰਈਆ ਦੇ ਯੇਲਹੰਕਾ ਅਤੇ ਮਹਾਲਕਸ਼ਮੀ ਲੇਆਉਟ ਸਥਿਤ ਰਿਹਾਇਸ਼ਾਂ 'ਤੇ ਛਾਪੇਮਾਰੀ ਕਰ ਰਹੀ ਹੈ। ਟੀਮ ਦੀ ਅਗਵਾਈ ਇਕ ਐਸਪੀ, ਇਕ ਡਿਪਟੀ ਐਸਪੀ ਅਤੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਕੀਤੀ।

ਇਹ ਵੀ ਪੜ੍ਹੋ: ਅੰਧਵਿਸ਼ਵਾਸ ਦਾ ਬੋਲਬਾਲਾ! ਰੱਬ ਨੂੰ ਮਿਲਣ ਦੇ ਚੱਕਰ 'ਚ ਰੱਖੇ ਵਰਤ ਨੇ ਲਈ ਦਰਜਨਾਂ ਦੀ ਜਾਨ

ਲੋਕਾਯੁਕਤ ਐਸਪੀ ਉਮੇਸ਼ ਦੀ ਅਗਵਾਈ ਵਿਚ ਜਾਂਚ ਅਧਿਕਾਰੀ ਕੋਲਾਰ ਜ਼ਿਲ੍ਹੇ ਦੀ ਤਾਲੁਕ ਪੰਚਾਇਤ ਦੇ ਸੀਈਓ ਐਨ. ਵੈਂਕਟੇਸ਼ੱਪਾ ਦੀਆਂ ਜਾਇਦਾਦਾਂ ਦੀ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਹੁਸੈਨ ਸਾਬ ਦੇ ਬੇਲਾਰੀ ਅਤੇ ਬੰਗਲੁਰੂ ਸਥਿਤ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਫ਼ੌਜ ਨਹੀਂ ਕਰ ਸਕਦੀ ਭਾਰਤੀ ਫ਼ੌਜ ਦਾ ਮੁਕਾਬਲਾ : ਜਨਰਲ ਕਮਰ ਜਾਵੇਦ ਬਾਜਵਾ

ਬਸਵਕਲਿਆਣ ਦੇ ਬਿਦਰ, ਮੁਡੂਬੀ ਦੇ ਆਨੰਦਨਗਰ ਵਿਚ ਉਪ ਤਹਿਸੀਲਦਾਰ ਵਿਜੇ ਕੁਮਾਰ ਸਵਾਮੀ ਦੇ ਛੇ ਘਰਾਂ ਅਤੇ ਸੰਪਤੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਕਾਰਜਕਾਰੀ ਇੰਜੀਨੀਅਰ ਸੁਰੇਸ਼ ਮੇਦਾ ਦੇ ਬੀਦਰ ਦੇ ਗੁਰੂਨਗਰ ਸਥਿਤ ਘਰ ਅਤੇ ਨੌਬਾਦ ਸਥਿਤ ਦਫਤਰ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਯੁਕਤ ਅਧਿਕਾਰੀ ਨਾਗਰਾਜ ਅਤੇ ਤਹਿਸੀਲਦਾਰ ਨਾਗਰਾਜ ਦੇ ਦਾਵਨਗੇਰੇ ਸਥਿਤ ਘਰਾਂ ਦੀ ਤਲਾਸ਼ੀ ਲਈ ਮੌਜੂਦ ਹਨ।