ਉਜੀਵਨ ਬੈਂਕ ਨੇ ਚੰਡੀਗੜ੍ਹ ਵਿਚ ਖੋਲ੍ਹੀ ਪਹਿਲੀ ਬ੍ਰਾਂਚ
ਉਜੀਵਨ ਸਮਾਲ ਫਾਇਨੈਂਸ ਬੈਂਕ ਲਿਮੇਟਿਡ ਨੇ ਅੱਜ ਚੰਡੀਗੜ੍ਹ ਵਿਖੇ ਸੈਕਟਰ 34 ਵਿਚ ਅਪਣੀ ਪਹਿਲੀ ਬ੍ਰਾਂਚ ਖੋਲ੍ਹੀ ਜਿਸ ਦਾ ਉਦਘਾਟਨ ਬੈਂਕ ਦੇ ਚੀਫ਼ ਮਾਰਕੇਟਿੰਗ...........
ਚੰਡੀਗੜ੍ਹ : ਉਜੀਵਨ ਸਮਾਲ ਫਾਇਨੈਂਸ ਬੈਂਕ ਲਿਮੇਟਿਡ ਨੇ ਅੱਜ ਚੰਡੀਗੜ੍ਹ ਵਿਖੇ ਸੈਕਟਰ 34 ਵਿਚ ਅਪਣੀ ਪਹਿਲੀ ਬ੍ਰਾਂਚ ਖੋਲ੍ਹੀ ਜਿਸ ਦਾ ਉਦਘਾਟਨ ਬੈਂਕ ਦੇ ਚੀਫ਼ ਮਾਰਕੇਟਿੰਗ ਅਫ਼ਸਰ ਸ੍ਰੀ ਵਿਜੈ ਬਾਲਾਕ੍ਰਿਸ਼ਨਨ ਦੀ ਮੌਜੂਦਗੀ ਵਿਚ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸ੍ਰੀ ਦੇਵੇਸ਼ ਮੌਦਗਿਲ ਨੇ ਕੀਤਾ। ਉਜੀਵਨ ਨੂੰ ਫ਼ਰਵਰੀ 2017 ਵਿਚ ਆਰਬੀਆਈ ਤੋਂ ਬੈਂਕਿੰਗ ਦਾ ਲਾਇਸੈਂਸ ਪ੍ਰਾਪਤ ਹੋਇਆ ਸੀ ਅਤੇ ਹੁਣ ਤਕ ਬੈਂਕ ਅਪਣੀ 280 ਤੋਂ ਵੀ ਵੱਧ ਬ੍ਰਾਂਚਾਂ ਦੇ ਨਾਲ 24 ਸੂਬਿਆਂ ਅਤੇ ਯੂਟੀ ਵਿਚ ਅਪਣਾ ਵਿਸਥਾਰ ਕਰ ਚੁਕਿਆ ਹੈ।
ਉਜੀਵਨ ਨੇ ਚੰਡੀਗੜ੍ਹ ਵਿਚ ਅਪਣੀ ਮੌਜੂਦਗੀ ਸਾਲ 2010 ਵਿਚ ਦਰਜ ਕੀਤੀ ਸੀ ਅਤੇ 8600 ਤੋਂ ਵੀ ਵੱਧ ਗਾਹਕਾਂ ਨੂੰ ਅਪਣੀ ਸੇਵਾਵਾਂ ਦੇ ਰਿਹਾ ਹੈ। ਇਸ ਦੇ ਮੌਜੂਦਾ ਮਾਇਕ੍ਰੋਫਾਇਨਾਂਸ ਗਾਹਕ ਹੁਣ ਬੈਂਕ ਗਾਹਕਾਂ ਦੇ ਰੂਪ 'ਚ ਦਰਜ ਹੋ ਜਾਣਗੇ। ਉਦਘਾਟਨ ਮੌਕੇ ਬੈਂਕ ਦੇ ਚੀਫ਼ ਮਾਰਕੀਟਿੰਗ ਅਫ਼ਸਰ ਵਿਜੈ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਵਰਤਮਾਨ ਵਿਚ ਬੈਂਕ ਦੀ ਪੰਜਾਬ ਵਿਚ 9 ਬ੍ਰਾਂਚਾਂ ਹਨ ਅਤੇ ਇਸ ਸਾਲ ਦੇ ਅਖ਼ੀਰ ਤਕ 7 ਹੋਰ ਬ੍ਰਾਚਾਂ ਖੋਲਣ ਜਾ ਰਹੀ ਹੈ। ਵਰਤਮਾਨ ਵਿਚ ਪੰਜਾਬ ਅਤੇ ਹਰਿਆਣਾ ਵਿਚ ਕਰੀਬ ਤਿੰਨ ਲੱਖ ਗਾਹਕ ਹਨ ਅਤੇ ਬ੍ਰਾਂਚਾਂ ਦੇ ਵਧਣ ਤੋਂ ਗਾਹਕਾਂ ਵਿਚ ਇਜਾਫ਼ਾ ਹੋਵਗਾ।
ਉਨ੍ਹਾਂ ਕਿਹਾ ਕਿ ਉਹ ਇਕ ਬੈਂਕ ਦੇ ਰੂਪ 'ਚ ਅਪਣੇ ਗਾਹਕਾਂ ਨੂੰ ਵਿਸਥਾਰਪੁਰਕ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਸ ਤੋਂ ਸੇਵਿੰਗ ਖਾਤਾ, ਕਰੰਟ ਖਾਤਾ, ਡਿਪੋਜਿਟਸ, ਹੋਮ ਲੋਨ ਅਤੇ ਆਦਿ ਦੀ ਪੇਸ਼ਕਸ਼ ਕਰ ਰਹੇ ਹਨ। ਆਉਣ ਵਾਲੇ ਮਹੀਨਿਆਂ 'ਚ ਉਹ ਦੇਸ਼ ਦੇ ਹੋਰ ਖੇਤਰਾਂ ਵਿਚ ਅਪਣਾ ਬੈਂਕਿੰਗ ਵਿਸਥਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਰਗੀ ਪ੍ਰੌਮਿਸਿੰਗ ਮਾਰਕੀਟ ਵਿਚ ਅਪਣੀ ਬ੍ਰਾਂਚ ਖੋਲ੍ਹਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ। ਉਜੀਵਨ ਬੇਹਦ ਸੌਖੀ, ਅਸਾਨੀ ਤੋਂ ਸਮਝ ਆਉਣ ਵਾਲੇ ਕੰਪੀਟਿਟਿਵ ਬੈਂਕਿੰਗ ਉਤਪਾਦ ਪੇਸ਼ ਕੀਤੇ ਹਨ
ਜਿਨ੍ਹਾਂ ਵਿਚ ਫਿਕਸਡ ਡਿਪੋਜਿਟ (ਇਕ ਕਰੋੜ ਰੁਪਏ ਤੋਂ ਘੱਟ ਤੇ ਇਕ ਤੋਂ ਦੋ ਸਾਲ ਦੇ ਸਮੇਂ 'ਤੇ) ਵਿਚ ਸੱਭ ਤੋਂ ਜ਼ਿਆਦਾ ਵਿਆਜ ਅੱਠ ਫ਼ੀ ਸਦੀ ਹੈ ਅਤੇ ਸੀਨੀਅਰ ਸਿਟੀਜ਼ਨਜ ਲਈ ਅਸੀਂ ਇਸ 'ਤੇ ਹੋਰ 0.5 ਫ਼ੀ ਸਦੀ ਵਿਆਜ ਦੀ ਰਿਆਇਤ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਬੈਂਕ 735 ਦਿਨਾਂ ਲਈ ਫਿਕਸਡ ਡਿਪਾਜ਼ਿਟ 'ਤੇ 8.25 ਫ਼ੀ ਸਦੀ ਦੀ ਦਰ ਨਾਲ ਪੇਸ਼ ਕਰ ਰਿਹਾ ਹੈ ਜਦਕਿ ਇਸੇ ਅਵਧਿ 'ਤੇ ਸੀਨੀਅਰ ਸਿਟੀਜ਼ਨਜ ਲਈ ਇਹ ਦਰ 8.75 ਫ਼ੀਸਦੀ ਦੀ ਹੈ ਜੋ ਕਿ ਇਸ ਉਦਯੋਗ ਵਿਚ ਸੱਭ ਤੋਂ ਬੇਹਤਰੀਨ ਪੇਸ਼ਕਸ਼ ਹੈ।