Rajasthan: ਕਾਂਗਰਸ ਹਾਈਕਮਾਨ ਲਵੇਗੀ ਗਹਿਲੋਤ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਢਾਈ ਘੰਟੇ ਚੱਲੀ ਇਸ ਬੈਠਕ ਵਿਚ ਮੰਤਰੀ ਮੰਡਲ ਵਿਸਥਾਰ ਅਤੇ ਰਾਜਨੀਤਕ ਨਿਯੁਕਤੀਆਂ ਸੰਬੰਧੀ ਵਿਚਾਰ ਚਰਚਾ ਕੀਤਾ ਗਿਆ।

Congress high command to decide cabinet expansion of Gehlot govt

ਜੈਪੁਰ: ਕਾਂਗਰਸ ਹਾਈਕਮਾਨ (Congress High Command) ਰਾਜਸਥਾਨ ਵਿਚ ਅਸ਼ੋਕ ਗਹਿਲੋਤ ਸਰਕਾਰ (Ashok Gehlot Government) ਦੇ ਮੰਤਰੀ ਮੰਡਲ ਦੇ ਫੇਰਬਦਲ (Cabinet expansion) ਦਾ ਫੈਸਲਾ ਲਵੇਗੀ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਮੰਤਰੀ ਮੰਡਲ ਵਿਚ ਬਦਲਾਵ ਅਗਲੇ ਕੁਝ ਦਿਨਾਂ ਵਿਚ ਹੋ ਸਕਦਾ ਹੈ। ਕਾਂਗਰਸ ਹਾਈਕਮਾਨ ਦਾ ਸੁਨੇਹਾ ਲੈ ਕੇ ਸ਼ਨੀਵਾਰ ਰਾਤ ਜੈਪੁਰ ਪੁੱਜੇ ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਸੂਬਾ ਇੰਚਾਰਜ ਅਜੈ ਮਾਕਨ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਲੰਮੀ ਚਰਚਾ ਕੀਤੀ।  ਲਗਭਗ ਢਾਈ ਘੰਟੇ ਚੱਲੀ ਇਸ ਬੈਠਕ ਵਿਚ ਮਤਰੀ ਮੰਡਲ ਵਿਸਥਾਰ ਅਤੇ ਫੇਰਬਦਲ ਅਤੇ ਰਾਜਨੀਤਕ ਨਿਯੁਕਤੀਆਂ ਸੰਬੰਧੀ ਵਿਚਾਰ ਵਿਮਰਸ਼ ਕੀਤਾ ਗਿਆ।

ਇਹ ਵੀ ਪੜ੍ਹੋ - 21 ਸਾਲ ਬਾਅਦ ਵੇਟਲਿਫਟਿੰਗ ਦੇ ਇਤਿਹਾਸ 'ਚ ਮੀਰਾਬਾਈ ਨੇ ਭਾਰਤ ਦੀ ਝੋਲੀ ਪਾਇਆ ਤਮਗਾ

ਸੂਤਰਾਂ ਨੇ ਕਿਹਾ ਕਿ ਇਸ ਇਨ੍ਹਾਂ ਨੇਤਾਵਾਂ ਦੀ ਚਰਚਾ ਤੋਂ ਬਾਅਦ ਮੰਤਰੀਮੰਡਲ ਵਿਚ ਬਦਲਾਅ ਜਾਂ ਵਿਸਥਾਰ ਦੇ ਬਾਰੇ ਫੈਸਲਾ ਪਾਰਟੀ ਹਾਈਕਮਾਨ ’ਤੇ ਛੱਡ ਦਿੱਤਾ ਗਿਆ ਹੈ।  ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਵਿਚ ਰਾਜਨੀਤਕ ਨਿਯੁਕਤੀਆਂ ਛੇਤੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।  ਇਹ ਕੰਮ ਚੁਣੇ ਗਏ ਲੋਕ ਨੁਮਾਇੰਦਿਆਂ, ਪਾਰਟੀ ਦੇ ਸੂਬਾ ਅਹੁਦੇਦਾਰਾਂ ਅਤੇ ਸੀਨੀਅਰ ਨੇਤਾਵਾਂ ਦੀ ਸਲਾਹ ਲੈਣ ਤੋਂ ਬਾਅਦ ਕੀਤਾ ਜਾਵੇਗਾ।
ਬੈਠਕ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਚੋਣ ਮੈਨੀਫੈਸਟੋ ਕਮੇਟੀ ਰਾਜਸਥਾਨ ਵਿਚ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਦੀ ਸਮੀਖਿਆ ਕਰੇਗੀ। ਕਮੇਟੀ ਦੇ ਚੇਅਰਮੈਨ ਇਸ ਮਹੀਨੇ ਰਾਜਸਥਾਨ ਆਉਣਗੇ।

ਇਹ ਵੀ ਪੜ੍ਹੋ - olympics: ਪੀ.ਵੀ ਸਿੰਧੂ ਨੇ ਪਹਿਲੇ ਮੈਚ ਵਿਚ ਹੀ ਛੁਡਾਏ ਛੱਕੇ, ਸਿਰਫ਼ 29 ਮਿੰਟ 'ਚ ਜਿੱਤਿਆ ਮੈਚ  

ਸੂਤਰਾਂ ਦਾ ਕਹਿਣਾ ਹੈ ਕਿ ਸਭ ਕੁੱਝ ਠੀਕ ਰਿਹਾ ਤਾਂ ਅਗਲੇ ਹਫ਼ਤੇ ਅਸ਼ੋਕ ਗਹਿਲੋਤ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰਾਜਨੀਤਕ ਨਿਯੁਕਤੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ।  ਮੌਜੂਦਾ ਹਿਸਾਬ ਨਾਲ  ਸੂਬੇ ਵਿਚ ਨੌਂ ਹੋਰ ਮੰਤਰੀ ਬਣਾਏ ਜਾ ਸਕਦੇ ਹਨ, ਜਦੋਂਕਿ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿਚ ਤਕਰੀਬਨ 30 ਹਜ਼ਾਰ ਰਾਜਨੀਤਿਕ ਨਿਯੁਕਤੀਆਂ ਹੋਣੀਆਂ ਹਨ। ਸਚਿਨ ਪਾਇਲਟ ਖੇਮਾ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ -ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਨਹੀਂ ਬਣਾ ਪਾਈਆਂ ਮਨੂੰ ਤੇ ਯਸ਼ਸਵਿਨੀ ਫ਼ਾਈਨਲ 'ਚ ਜਗ੍ਹਾ

ਇਸ ਦੇ ਨਾਲ ਹੀ ਵੇਨੂਗੋਪਾਲ ਅਤੇ ਮਾਕਨ ਐਤਵਾਰ ਨੂੰ ਇਥੇ ਪਾਰਟੀ ਦੇ ਰਾਜ ਹੈੱਡਕੁਆਰਟਰ ਵਿਖੇ ਅਹੁਦੇਦਾਰਾਂ ਨਾਲ ਗੱਲਬਾਤ ਕਰਨਗੇ। ਪਾਰਟੀ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਪਾਰਟੀ ਦੀ ਕੋਈ ਮੀਟਿੰਗ ਨਹੀਂ ਹੋਈ ਹੈ। ਵੇਨੂਗੋਪਾਲ ਅਤੇ ਮਾਕਨ ਦੀ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ (Sachin Pilot) ਨਾਲ ਮੁਲਾਕਾਤ ਦਾ ਕਾਰਜਕਾਲ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਾਇਲਟ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਅਨੁਸਾਰ ਪਾਇਲਟ ਸੋਮਵਾਰ ਨੂੰ ਟੌਂਕ ਵਿਚ ਹੋਣਗੇ ਅਤੇ ਉਥੇ ਰਾਤ ਵੀ ਰੁਕਣਗੇ।

ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਪੰਜਾਬ ਦੇ ਮੁੱਦੇ ਦੇ ਹੱਲ ਤੋਂ ਬਾਅਦ ਹੁਣ ਪਾਰਟੀ ਹਾਈਕਮਾਨ ਦਾ ਪੂਰਾ ਧਿਆਨ ਰਾਜਸਥਾਨ (Rajasthan Government) ਵੱਲ ਹੈ ਅਤੇ ਹਾਈ ਕਮਾਨ ਜੁਲਾਈ ਵਿਚ ਰਾਜਸਥਾਨ ਦੇ ਰਾਜਨੀਤਿਕ ਮਸਲੇ ਨੂੰ ਸੁਲਝਾਉਣਾ ਚਾਹੁੰਦੀ ਹੈ। ਰਾਜਸਥਾਨ ਦੀ ਮੌਜੂਦਾ ਅਸ਼ੋਕ ਗਹਿਲੋਤ ਸਰਕਾਰ ਦਸੰਬਰ 2018 ਵਿਚ ਸੱਤਾ ‘ਚ ਆਈ ਸੀ ਅਤੇ ਆਪਣਾ ਅੱਧਾ ਕਾਰਜਕਾਲ ਪੂਰਾ ਕਰ ਚੁੱਕੀ ਹੈ।