ਭਾਰਤ-ਕੈਨੇਡਾ ਤਣਾਅ: ਜਨਵਰੀ 2018 ਤੋਂ ਜੂਨ 2023 ਤਕ 1.8 ਲੱਖ ਭਾਰਤੀਆਂ ਨੇ ਹਾਸਲ ਕੀਤੀ ਕੈਨੇਡਾ ਦੀ ਨਾਗਰਿਕਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਪ੍ਰਵਾਸੀਆਂ ਲਈ ਅਮਰੀਕਾ ਤੋਂ ਬਾਅਦ ਦੂਜਾ ਸੱਭ ਤੋਂ ਪਸੰਦੀਦਾ ਦੇਸ਼ ਹੈ ਕੈਨੇਡਾ

January 2018 to June 2023, 1.6 lakh Indians took Canada citizenship



ਬੈਂਗਲੁਰੂ: ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅਪੂਰਨ ਸਬੰਧਾਂ ਵਿਚਕਾਰ, ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜਨਵਰੀ 2018 ਤੋਂ ਜੂਨ 2023 ਦਰਮਿਆਨ ਦੇਸ਼ ਦੀ ਨਾਗਰਿਕਤਾ ਛੱਡਣ ਵਾਲੇ ਲਗਭਗ 20% ਦੇ ਕਰੀਬ 1.6 ਲੱਖ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ: 126 ਸਾਲ ਪਹਿਲਾਂ ਕੈਨੇਡਾ ਵਿਚ ਵਸਿਆ ਸੀ ਪਹਿਲਾ ਸਿੱਖ, ਅੱਜ ਭਾਰਤ ਨਾਲੋਂ ਕੈਨੇਡਾ 'ਚ ਹਨ ਜ਼ਿਆਦਾ ਸਿੱਖ ਸੰਸਦ ਮੈਂਬਰ

ਕੈਨੇਡਾ ਇਸ ਸਮੇਂ ਦੌਰਾਨ ਭਾਰਤੀ ਪ੍ਰਵਾਸੀਆਂ ਲਈ ਅਮਰੀਕਾ ਤੋਂ ਬਾਅਦ ਦੂਜੇ ਸੱਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ, ਜਦਕਿ ਆਸਟ੍ਰੇਲੀਆ ਅਤੇ ਯੂ.ਕੇ. ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਇਸ ਮਿਆਦ ਦੌਰਾਨ ਲਗਭਗ 8.4 ਲੱਖ ਭਾਰਤੀਆਂ ਨੇ ਅਪਣੀ ਭਾਰਤੀ ਨਾਗਰਿਕਤਾ ਛੱਡੀ ਹੈ। ਇਹ ਲੋਕ 114 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਬਣ ਗਏ, ਇਨ੍ਹਾਂ ਵਿਚੋਂ 58% ਨੇ ਅਮਰੀਕਾ ਜਾਂ ਕੈਨੇਡਾ ਨੂੰ ਚੁਣਿਆ ਹੈ।

ਇਹ ਵੀ ਪੜ੍ਹੋ: ਡੇਰਾਬੱਸੀ ਤਹਿਸੀਲ ’ਚ ਫ਼ਰਜ਼ੀ NOC ’ਤੇ ਰਜਿਸਟਰੀ; ਮੰਗਿਆ ਗਿਆ ਪਿਛਲੇ 2 ਸਾਲਾਂ ਦਾ ਰਿਕਾਰਡ  

ਇਮੀਗ੍ਰੇਸ਼ਨ ਮਾਹਰ ਵਿਕਰਮ ਸ਼ਰਾਫ ਦਾ ਮੰਨਣਾ ਹੈ ਕਿ ਕੁੱਝ ਭਾਰਤੀ ਉਨ੍ਹਾਂ ਵਿਕਸਿਤ ਦੇਸ਼ਾਂ ਦੀ ਨਾਗਰਿਕਤਾ ਨੂੰ ਤਰਜੀਹ ਦਿੰਦੇ ਹਨ, ਜਿਥੇ ਅੰਗਰੇਜ਼ੀ ਪ੍ਰਮੁੱਖ ਭਾਸ਼ਾ ਹੈ। ਉਨ੍ਹਾਂ ਕਿਹਾ ਕਿ, "ਇਮੀਗ੍ਰੇਸ਼ਨ ਦੇ ਕਈ ਕਾਰਨ ਹਨ, ਜਿਸ ਵਿਚ ਉੱਚ ਜੀਵਨ ਪੱਧਰ, ਬੱਚਿਆਂ ਦੀ ਸਿੱਖਿਆ, ਰੁਜ਼ਗਾਰ ਦੇ ਮੌਕੇ ਅਤੇ ਮਿਆਰੀ ਸਿਹਤ ਸੰਭਾਲ ਸ਼ਾਮਲ ਹਨ। ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਨਾਗਰਿਕਤਾ ਪ੍ਰਕਿਰਿਆ ਨੂੰ ਸੁਖਾਲੀ ਅਤੇ ਤੇਜ਼ ਬਣਾ ਕੇ ਵਿਦੇਸ਼ੀ ਹੁਨਰ ਨੂੰ ਆਕਰਸ਼ਿਤ ਕਰ ਰਹੇ ਹਨ"।

ਇਹ ਵੀ ਪੜ੍ਹੋ: ਤਰਨਾ ਦਲ ਦੀ ਗੱਡੀ ਹਾਦਸਾਗ੍ਰਸਤ; ਨਿਹੰਗ ਸੇਵਾਦਾਰ ਦੀ ਮੌਤ  

ਹਾਲ ਹੀ ਵਿਚ ਕੇਂਦਰੀ ਵਿਦੇਸ਼ ਮੰਤਰੀ ਐਸ, ਜੈਸ਼ੰਕਰ ਨੇ ਵਿਚ ਸੰਸਦ ਨੂੰ ਸੂਚਿਤ ਕੀਤਾ ਸੀ ਪਿਛਲੇ ਦੋ ਦਹਾਕਿਆਂ ਵਿਚ, ਗਲੋਬਲ ਵਰਕਪਲੇਸ ’ਚ ਕੰਮ ਕਰਨ ਲਈ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ’ਚੋਂ ਬਹੁਤਿਆਂ ਨੇ ਨਿੱਜੀ ਸਹੂਲਤ ਦੇ ਕਾਰਨਾਂ ਕਾਰਨ ਵਿਦੇਸ਼ੀ ਨਾਗਰਿਕਤਾ ਦੀ ਚੋਣ ਕੀਤੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਇਸ ਰੁਝਾਨ ਤੋਂ ਜਾਣੂ ਹੈ ਅਤੇ ‘ਮੇਕ ਇਨ ਇੰਡੀਆ’ ’ਤੇ ਕੇਂਦ੍ਰਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਦੀ ਪ੍ਰਤਿਭਾ ਨੂੰ ਘਰੇਲੂ ਪੱਧਰ ’ਤੇ ਵਰਤ ਸਕਣਗੀਆਂ।