ਅਡਾਨੀ ਗਰੁਪ ਨੇ 50 ਸਾਲ ਲਈ ਹਾਸਿਲ ਕੀਤਾ 6 ਵਿਚੋਂ 5 ਏਅਰਪੋਰਟ ਦੇ ਓਪਰੇਸ਼ਨਜ਼ ਦਾ ਠੇਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਇੰਟਰਪ੍ਰ੍ਇਜ਼ੇਜ ਨੇ ਏਅਰਪੋਰਟ ਸੈਕਟਰ ਦੇ ਖੇਤਰ ਵਿਚ ਵੱਡੀ.......

Gautam Adani

 ਨਵੀਂ ਦਿੱਲੀ: ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਇੰਟਰਪ੍ਰ੍ਇਜ਼ੇਜ ਨੇ ਏਅਰਪੋਰਟ ਸੈਕਟਰ ਦੇ ਖੇਤਰ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਨੇ ਨੇ 50 ਸਾਲ ਲਈ 6 ਵਿਚੋਂ 5 ਏਅਰਪੋਰਟ ਦੇ ਓਪਰੇਸ਼ਨਜ਼ ਦਾ ਠੇਕਾ ਹਾਸਲ ਕੀਤਾ ਹੈ। ਬਿਜ਼ਨਸ ਸਟੈਂਡਰਡ ਦੀ ਰਿਪੋਰਟ ਅਨੁਸਾਰ, ਅਡਾਨੀ ਗਰੁਪ ਨੇ ਅਹਿਮਦਾਬਾਦ ,  ਜੈਪੁਰ,  ਮੰਗਲੌਰ, ਤਰਿਵੇਂਦਰਮ ਅਤੇ ਲਖਨਊ ਏਅਰਪੋਰਟ ਲਈ ਸਭ ਤੋਂ ਜ਼ਿਆਦਾ ਬੋਲੀ ਲਗਾਈ।

 ਸਰਕਾਰ ਨੇ 50 ਸਾਲ ਲਈ ਇਸ ਏਅਰਪੋਰਟ ਨੂੰ ਚਲਾਉਣ ਲਈ ਨਿਜੀ ਖੇਤਰ ਦੀਆਂ ਕੰਪਨੀਆਂ ਨੂੰ ਬੋਲੀ ਲਗਾਉਣ ਲਈ ਸੱਦਾ ਦਿੱਤਾ ਸੀ।ਅਡਾਨੀ ਗਰੁਪ ਦੁਆਰਾ ਲਗਾਈ ਗਈ ਬੋਲੀ ਵਿਚ ਇਹ ਸਾਫ਼ ਦਿਸਦਾ ਹੈ ਕਿ ਉਹ ਇਸ ਏਅਰਪੋਰਟ ਦਾ ਠੇਕਾ ਲੈਣ ਲਈ ਕਾਫ਼ੀ ਉਤਾਵਲਾ ਸੀ। ਅਹਿਮਦਾਬਾਦ ਏਅਰਪੋਰਟ ਲਈ ਜੀਐਮਆਰ ਗਰੁਪ ਨੇ ਸਿਰਫ 85 ਰੁਪਏ ਦੀ ਬੋਲੀ ਲਗਾਈ ਸੀ।

 ਉਥੇ ਹੀ, ਅਡਾਨੀ ਗਰੁਪ ਨੇ 177 ਰੁਪਏ ਦੀ ਬੋਲੀ ਲਗਾਉਂਦੇ ਹੋਏ ਜੀਐਮਆਰ ਗਰੁਪ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ। ਲਖਨਊ ਏਅਰਪੋਰਟ ਲਈ ਐਐਮਪੀ ਕੈਪੀਟਲ ਨੇ 139 ਰੁਪਏ ਦੀ ਬੋਲੀ ਲਗਾਈ ਸੀ, ਜਿਸ ਦੇ ਜਵਾਬ ਵਿਚ ਅਡਾਨੀ ਨੇ 171 ਰੁਪਏ ਦੀ ਬੋਲੀ ਲਗਾਈ। ਦੱਸ ਦਈਏ ਕਿ ਇਹ ਬੋਲੀ ਸਭ ਤੋਂ ਵੱਧ ਮਹੀਨਾਵਾਰ ਖਰਚਿਆਂ  'ਤੇ ਆਧਾਰਿਤ ਸੀ।

ਏਅਰਪੋਰਟ ਆਥਰਿਟੀ ਆਫ ਇੰਡਿਆ ਦੇ ਇੱਕ ਉੱਚ ਅਧਿਕਾਰੀ ਅਨੁਸਾਰ,  “ਅਡਾਨੀ ਗਰੁਪ ਨੇ 5 ਏਅਰਪੋਰਟ ਲਈ ਸਭ ਤੋਂ ਜ਼ਿਆਦਾ ਬੋਲੀ ਲਗਾਈ। ਇਸ ਬੋਲੀ ਵਿਚ ਸਿਰਫ ਵਿੱਤੀ ਯੋਗਤਾ ਨੂੰ ਹੀ ਇੱਕ ਪੈਮਾਨਾ ਮੰਨਿਆ ਗਿਆ ਸੀ। ਹੁਣ ਕਾਗਜੀ ਪ੍ਰ੍ਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਏਅਰਪੋਰਟ ਦੇ ਓਪਰੇਸ਼ਨ ਦੀ ਜ਼ਿੰਮੇਦਾਰੀ ਉਹਨਾਂ ਨੂੰ ਦਿੱਤੀ ਜਾਵੇਗੀ।”  ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗੁਵਾਹਾਟੀ ਏਅਰਪੋਰਟ ਦੇ ਓਪਰੇਸ਼ਨ ਲਈ ਵੀ ਅਡਾਨੀ ਗਰੁੱਪ ਸਭ ਤੋਂ ਜ਼ਿਆਦਾ ਬੋਲੀ ਲਗਾਵੇਗੀ ।

ਮੰਨਿਆ ਜਾ ਰਿਹਾ ਹੈ ਕਿ ਅਡਾਨੀ ਗਰੁਪ  ਦੇ ਏਅਰਪੋਰਟ ਸੈਕਟਰ ਵਿਚ ਉੱਤਰਨ  ਤੋਂ ਬਾਅਦ ਇੱਥੇ ਚੁਨੌਤੀਆਂ ਦੀ ਨਵੀਂ ਸ਼ੁਰੂਆਤ ਹੋਵੇਗੀ। ਪਹਿਲਾਂ ਇੱਥੇ ਸਿਰਫ ਦੋ ਕੰਪਨੀ ਜੀਐਮਆਰ ਅਤੇ ਜੀਵੀਕੇ ਗਰੁਪ ਦਾ ਦਬਦਬਾ ਸੀ। ਇਹਨਾਂ ਦੋਨਾਂ ਦੇ ਦਬਦਬੇ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਉਹਨਾਂ ਕੰਪਨੀਆਂ ਨੂੰ ਵੀ ਪੋ੍ਰ੍ਜੈਕਟ (ਏਅਰਪੋਰਟ ਸੰਚਾਲਨ) ਲਈ ਬੋਲੀ ਲਗਾਉਣ ਨੂੰ ਸੱਦਾ ਦਿੱਤਾ, ਜਿਹਨਾਂ ਕੋਲ ਪਹਿਲਾਂ ਇਸ ਖੇਤਰ ਵਿਚ ਕੋਈ ਅਨੁਭਵ ਨਹੀਂ ਸੀ।

 ਦੱਸ ਦਈਏ ਕਿ ਪਿਛਲੇ ਚਾਰ ਸਾਲ ਸਾਲ 2014 ਤੋਂ 2018 ਵਿਚ ਅਡਾਨੀ ਗਰੁੱਪ ਨੇ ਚਾਰ ਨਵੇਂ ਬਿਜ਼ਨਸ ਖੇਤਰਾਂ ਵਿਚ ਕਦਮ ਰੱਖਿਆ ਹੈ।  ਇਸ ਵਿਚ ਵਿੰਡ ਐਨਰਜੀ,  ਸੋਲਰ ਮੈਨਿਊਫੈਕਚਰਿੰਗ, ਪਾਵਰ ਡਿਸਟਰੀਬਿਊਸ਼ਨ ਅਤੇ ਏਅਰੋਸਪੇਸ ਐਂਡ ਡਿਫੇਂਸ ਸ਼ਾਮਿਲ ਹੈ।