ਪਟਰੌਲ-ਡੀਜ਼ਲ 'ਤੇ ਤੁਰਤ ਟੈਕਸ ਘਟਾਉਣ 'ਮਹਾਰਾਜਾ ਮੋਦੀ' : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚ ਜਾਣ ਮਗਰੋਂ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ...

Pawan Khera

ਨਵੀਂ ਦਿੱਲੀ, 22 ਮਈ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚ ਜਾਣ ਮਗਰੋਂ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਉਪਭੋਗਤਾ ਦੀ ਪਰੇਸ਼ਾਨੀ ਤੋਂ 'ਮਹਾਰਾਜਾ ਮੋਦੀ' ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਪਾਰਟੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਪਟਰੌਲ ਅਤੇ ਡੀਜ਼ਲ 'ਤੇ ਉਤਪਾਦ ਟੈਕਸ ਅਤੇ ਰਾਜ ਸਰਕਾਰਾਂ ਵੈਟ ਘਟਾਉਣ ਤਾਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ। 

ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਲੋਕਾਂ ਨੂੰ ਕਾਰਨ ਸਮਝ ਨਹੀਂ ਆ ਰਿਹਾ ਕਿ ਜਦ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ ਤਾਂ ਫਿਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਕਿਉਂ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਮਹਿੰਗੇ ਪਟਰੌਲ ਅਤੇ ਡੀਜ਼ਲ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਵਿਅੰਗਮਈ ਅੰਦਾਜ਼ ਵਿਚ ਕਿਹਾ, 'ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਹਰ ਘਰ 'ਤੇ ਅਸਰ ਪੈਂਦਾ ਹੈ। 

 ਡੀਜ਼ਲ ਦੀ ਕੀਮਤ ਵਧਣÎ ਨਾਲ ਜ਼ਰੂਰੀ ਚੀਜ਼ਾਂ 'ਤੇ ਅਸਰ ਪੈਂਦਾ ਹੈ। ਅਸੀਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਜੀਐਸਟੀ ਤਹਿਤ ਲੈਣ ਦੀ ਮੰਗ ਕੀਤੀ ਸੀ ਪਰ ਮਹਾਰਾਜਾ ਵਾਂਗ ਵਿਹਾਰ ਕਰ ਰਹੇ ਮੋਦੀ ਜੀ ਨੇ ਸਾਡੀ ਗੱਲ ਸੁਣੀ ਹੀ ਨਹੀਂ।' ਖੇੜਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਮਹਾਰਾਜਾ ਮੋਦੀ ਪਟਰੌਲ 'ਤੇ ਤੁਰਤ ਟੈਕਸ ਘਟਾਉਣ। (ਏਜੰਸੀ)