ਨਰੇਸ਼ ਟਿਕੈਤ ਦਾ ਸਰਕਾਰ 'ਤੇ ਹਮਲਾ, ਕਿਸਾਨਾਂ ਨੂੰ ਮਵਾਲੀ ਤੇ ਖਾਲਿਸਤਾਨੀ ਕਹਿਣਾ ਛੱਡ ਦਵੇ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਕਿਸਾਨ ਯੂਨੀਅਨ (Bharatiya Kisan Union) ਵੱਲੋਂ ਅੱਜ ਤੋਂ ‘ਮਿਸ਼ਨ ਉੱਤਰ ਪ੍ਰਦੇਸ਼’ ਸ਼ੁਰੂ ਕੀਤਾ ਜਾ ਰਿਹਾ ਹੈ।

Naresh Tikait

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (Bharatiya Kisan Union) ਵੱਲੋਂ ਅੱਜ ਤੋਂ ‘ਮਿਸ਼ਨ ਉੱਤਰ ਪ੍ਰਦੇਸ਼’ ਸ਼ੁਰੂ ਕੀਤਾ ਜਾ ਰਿਹਾ ਹੈ। ਪਿਛਲੇ 8 ਮਹੀਨਿਆਂ ਤੋਂ ਜਾਰੀ ਕਿਸਾਨ ਸੰਘਰਸ਼ ਦੇ ਚਲਦਿਆਂ ਕਿਸਾਨਾਂ ਖਿਲਾਫ਼ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ। ਇਸ ਦੌਰਾਨ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ ਅਤੇ ਮਵਾਲੀ ਕਿਹਾ ਗਿਆ। ਇਸ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ (Naresh Tikait) ਨੇ ਸਰਕਾਰ ਨੂੰ ਜਵਾਬ ਦਿੱਤਾ ਹੈ।

ਹੋਰ ਪੜ੍ਹੋ: ਭਾਰਤ ਸਰਕਾਰ ਇਕਲੌਤੀ ਸਰਕਾਰ ਹੈ ਜਿਸ ਨੂੰ ਪੇਗਾਸਸ ਮਾਮਲੇ ’ਤੇ ਕੋਈ ਫਿਕਰ ਨਹੀਂ: ਪੀ ਚਿਦੰਬਰਮ

ਉਹਨਾਂ ਕਿਹਾ ਕਿ ਸਰਕਾਰ ਇਹਨਾਂ ਹੱਥਕੰਡਿਆਂ ਨੂੰ ਅਪਣਾਉਣਾ ਛੱਡ ਦੇਵੇ। ਉਹਨਾਂ ਕਿਹਾ ਕਿ, ‘ਸਰਕਾਰ ਕਿਸਾਨਾਂ ਨੂੰ ਕਦੀ ਮਵਾਲੀ ਤਾਂ ਕਦੀ ਖਾਲਿਸਤਾਨੀ ਕਹਿੰਦੀ ਹੈ। ਅਜਿਹੀਆਂ ਚੀਜ਼ਾਂ ਕਹਿਣੀਆਂ ਛੱਡ ਦਿਓ’। ਦੱਸ ਦਈਏ ਕਿ ਹਾਲ ਹੀ ਵਿਚ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਉਹਨਾਂ ਕਿਹਾ ਸੀ ਕਿ ਜੋ ਕੁੱਝ 26 ਜਨਵਰੀ ਨੂੰ ਹੋਇਆ ਉਹ ਸ਼ਰਮਨਾਕ ਸੀ।

ਹੋਰ ਪੜ੍ਹੋ: ਕਿਨੌਰ ਹਾਦਸਾ: ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖਰੀ ਫੋਟੋ, ਭਾਵੁਕ ਹੋਏ ਲੋਕ

ਉਹ ਅਪਰਾਧਿਕ ਗਤੀਵਿਧੀਆਂ ਸਨ ਜਿਨ੍ਹਾਂ ਨੂੰ ਵਿਰੋਧੀਆਂ ਨੇ ਸ਼ਹਿ ਦਿਤੀ ਸੀ। ਬੀਤੇ ਹਫ਼ਤੇ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਿਸਾਨ ਕਹਿਣਾ ਬੰਦ ਕਰੋ, ਕਿਉਂਕਿ ਉਹ ਕਿਸਾਨ ਨਹੀਂ ਮਵਾਲੀ ਹਨ। ਉਹ ਸ਼ਾਜਿਸ਼ਕਰਤਾਵਾਂ ਦੇ ਹੱਥੀਂ ਚੜ੍ਹੇ ਹੋਏ ਕੁੱਝ ਲੋਕ ਹਨ, ਜੋ ਲਗਾਤਾਰ ਕਿਸਾਨਾਂ ਦੇ ਨਾਮ 'ਤੇ ਹਰਕਤਾਂ ਕਰ ਰਹੇ ਹਨ।  ਇਸ ਸੱਭ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਬਿਆਨ ਨੂੰ ਲੈ ਕੇ ਦੇਸ਼ ਭਰ ਵਿਚ ਮੀਨਾਕਸ਼ੀ ਲੇਖੀ ਦੀ ਸਖ਼ਤ ਅਲੋਚਨਾ ਕੀਤੀ ਗਈ।