ਕਿਸਾਨੀ ਅੰਦੋਲਨ ਕਿਸੇ ਜਾਤ ਧਰਮ ਦਾ ਨਹੀਂ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਹੈ – ਚੜੂਨੀ
ਕਿਹਾ ਕੁਝ ਵਿਅਕਤੀਆਂ ਦੀ ਗਲਤੀ ਨੂੰ ਪੂਰੇ ਕਿਸਾਨ ਅੰਦੋਲਨ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
Farmer protest
ਨਵੀਂ ਦਿੱਲੀ : ਅਸੀਂ ਦੇਸ਼ ਭਗਤ ਹਾਂ ਦੇਸ਼ ਭਗਤ ਰਹਾਂਗੇ, ਇਹ ਕਿਸਾਨੀ ਅੰਦੋਲਨ ਹੈ ਕਿਸਾਨੀ ਅੰਦੋਲਨ ਹੀ ਰਹੇਗਾ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਦੇ ਖਿਲਾਫ ਵਰਦਿਆਂ ਕੀਤਾ । ਚੜੂਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਿਸੇ ਜਾਤ ਧਰਮ ਦਾ ਨਹੀਂ ਇਹ ਅੰਦੋਲਨ ਸਮੁੱਚੇ ਦੇਸ਼ ਕਿਸਾਨਾਂ ਦਾ ਹੈ । ਉਨ੍ਹਾਂ ਕਿਹਾ ਅੰਦੋਲਨ ਇੱਕ ਰਾਜ ਦਾ ਨਹੀਂ ਹੈ ਪੂਰੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਹੈ, ਇਹ ਗੱਲ ਅਸੀਂ ਹਰ ਵਾਰ ਆਪਣੀ ਸਟੇਜ ਤੋਂ ਦੁਹਰਾਉਂਦੇ ਆ ਰਹੇ ਹਾਂ ਪਰ ਕੁਝ ਸ਼ਰਾਰਤੀ ਅਨਸਰ ਇਸ ਅੰਦੋਲਨ ਨੂੰ ਇਕ ਧਰਮ ਵਿਸ਼ੇਸ਼ ਨਾਲ ਜੋੜ ਕੇ ਪੇਸ਼ ਕਰ ਰਹੇ ਹਨ ।