ਛੇੜਛਾੜ ਦਾ ਵਿਰੋਧ ਕਰਨ 'ਤੇ ਮਾਂ-ਧੀ ਨੂੰ ਗੰਜਾ ਕੀਤਾ
ਬਿਹਾਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ
Bihar: Mother-daughter tonsured for resisting molestation
ਪਟਨਾ : ਬਿਹਾਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਛੇੜਛਾੜ ਦਾ ਵਿਰੋਧ ਕਰਨ 'ਤੇ ਇਕ ਮਾਂ ਅਤੇ ਧੀ ਨੂੰ ਗੰਜਾ ਕਰ ਦਿੱਤਾ ਗਿਆ। ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਘਟਨਾ ਵੈਸ਼ਾਲੀ ਜ਼ਿਲ੍ਹੇ ਦੇ ਭਗਵਾਨਪੁਰ ਦੀ ਹੈ। ਪਿੰਡ ਦੇ ਕੁਝ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਇਕ ਲੜਕੀ ਨਾਲ ਜ਼ੋਰ-ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕੀ ਦੀ ਮਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਮਾਂ ਅਤੇ ਧੀ ਨਾਲ ਪਹਿਲਾਂ ਮਾਰਕੁੱਟ ਕੀਤੀ। ਮੁਲਜ਼ਮਾਂ ਨੇ ਨਾਈ ਨੂੰ ਬੁਲਾ ਕੇ ਦੋਹਾਂ ਦੇ ਵਾਲ ਵੱਢ ਕੇ ਗੰਜਾ ਕਰ ਦਿੱਤਾ। ਇਸ ਤੋਂ ਬਾਅਦ ਮਾਂ-ਧੀ ਨੂੰ ਸਰੇਆਮ ਪਿੰਡ 'ਚ ਘੁੰਮਾਇਆ ਗਿਆ।
ਵੈਸ਼ਾਲੀ ਥਾਣਾ ਦੇ ਐਸਐਚਓ ਨੇ ਕਿਹਾ ਕਿ ਪੀੜਤ ਲੜਕੀ ਵੱਲੋਂ ਵਿਰੋਧ ਕਰਨ 'ਤੇ ਵਾਰਡ ਮੈਂਬਰ ਖੁਰਸ਼ੀਦ ਨੇ ਇਕ ਨਾਈ ਨੂੰ ਬੁਲਾ ਕੇ ਉਨ੍ਹਾਂ ਨੂੰ ਗੰਜਾ ਕਰ ਦਿੱਤਾ। ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਜਾਂਚ ਜਾਰੀ ਹੈ।