2014 ਤੋਂ 2017 ਤਕ ਵਾਪਰੀਆਂ 2920 ਸੰਪਰਦਾਇਕ ਘਟਨਾਵਾਂ 'ਚ ਹੋਈ 389 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਦਸਿਆ ਕਿ ਸਾਲ 2017 ਵਿਚ ਦੇਸ਼ ਵਿਚ ਸੰਪਰਦਾਇਕ ਹਿੰਸਾ ਦੀਆਂ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 111 ਲੋਕਾਂ ਦੀ ਮੌਤ ਹੋ ਗਈ।  ਗ੍ਰਹਿ ਰਾਜ ...

Communal Incidents

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦਸਿਆ ਕਿ ਸਾਲ 2017 ਵਿਚ ਦੇਸ਼ ਵਿਚ ਸੰਪਰਦਾਇਕ ਹਿੰਸਾ ਦੀਆਂ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 111 ਲੋਕਾਂ ਦੀ ਮੌਤ ਹੋ ਗਈ।  ਗ੍ਰਹਿ ਰਾਜ ਮੰਤਰੀ ਹੰਸਾਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਨੂੰ ਦਸਿਆ ਕਿ ਸਾਲ 2016 ਵਿਚ ਸੰਪਰਦਾਇਕ ਹਿੰਸਾ ਦੀਆਂ 703 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 86 ਲੋਕਾਂ ਦੀ ਜਾਨ ਗਈ। ਉਥੇ 2015 ਵਿਚ ਸੰਪਰਦਾਇਕ ਹਿੰਸਾ ਦੀਆਂ 751 ਘਟਨਾਵਾਂ ਵਿਚ 97 ਲੋਕਾਂ ਨੇ ਅਪਣੀ ਜਾਨ ਤੋਂ ਹੱਥ ਧੋਣੇ ਪਏ। 

ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਅਤੇ 230 ਲੋਕ ਜ਼ਖ਼ਮੀ ਹੋ ਗਏ। ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਰਗੇ ਰਾਜਾਂ ਵਿਚ ਜ਼ਿਆਦਾਤਰ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ। 

Related Stories