49 ਹਸਤੀਆਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦਾ 62 ਹਸਤੀਆਂ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਘੱਟ ਗਿਣਤੀਆਂ ਦੀਆਂ ਕੁੱਟ-ਕੱਟ ਕੀਤੀਆਂ ਹੱਤਿਆਵਾਂ ਦਾ ਮਾਮਲਾ

62​ celebrities write an open letter against 'selective outrage' and 'false narratives'

ਮੁੰਬਈ : ਦੇਸ਼ ਵਿਚ ''ਘੱਟ ਗਿਣਤੀਆਂ ਦੀ ਕੁੱਟ-ਕੁੱਟ ਕੇ ਹਤਿਆ ਕੀਤੇ ਜਾਣ ਅਤੇ ਨਫ਼ਰਤ ਅਪਰਾਧਾਂ ਦੇ ਵੱਧ ਰਹੇ'' ਮਾਮਲਿਆਂ ਸਬੰਧੀ 49 ਹਸਤੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਦੇ ਜਵਾਬ ਵਿਚ ਦੇਸ਼ ਦੀਆਂ 61 ਹਸਤੀਆਂ ਨੇ ''ਚੋਣਵੀਆਂ ਗੱਲਾਂ 'ਤੇ ਗੁੱਸਾ ਕਰਨ ਅਤੇ ਝੂਠੀਆਂ ਕਹਾਣੀਆਂ ਬਣਾਉਣ'' ਦਾ ਵਿਰੋਧ ਕੀਤਾ।

ਭਾਰਤੀ ਫ਼ਿਲਮ ਪ੍ਰਮਾਣ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ, ਬਾਲੀਵੁਡ ਅਦਾਕਾਰਾ ਕੰਗਨਾ ਰਨੌਤ, ਫ਼ਿਲਮਕਾਰ ਮਧੁਰ ਭੰਡਾਰਕਰ, ਵਿਵੇਕ ਅਗਨੀਹੋਤਰੀ, ਕਲਾਸੀਕਲ ਡਾਂਸਰ ਸੋਨਲ ਮਾਨਸਿੰਘ ਸਮੇਤ ਮੰਨੀਆਂ ਪ੍ਰਮੰਨੀਆਂ 61 ਸ਼ਖ਼ਸੀਅਤਾਂ ਨੇ ਇਕ ਬਿਆਨ ਵਿਚ ਕਿਹਾ ਕਿ 23 ਜੁਲਾਈ ਨੂੰ 'ਕੁੱਝ ਮਾਣਯੋਗ ਸਰਪਰਸ ਅਤੇ ਸਮਝਦਾਰ ਲੋਕਾਂ' ਨੇ ਕੁਝ ਚੋਣਵੀਆਂ ਗੱਲਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਨੇ ਸਪੱਸ਼ਟ ਹੈ ਕਿ ਸਿਆਸੀ ਪੱਖਪਾਤੀ ਰਵੱਈਆ ਅਤੇ ਮਕਸਦ'' ਦਿਖਾਇਆ।

ਬਿਆਨ ਵਿਚ ਕਿਹਾ, ''ਉਸ ਦਾ (23 ਜੁਲਾਈ ਵਾਲੀ ਚਿੱਠੀ ਦਾ) ਮਕਸਦ ਭਾਰਤ ਦੇ ਆਲਮੀ ਅਕਸ ਨੂੰ ਵਿਗਾੜਣਾ ਅਤੇ ਭਾਰਤ ਦਾ ਮੂਲ ਸਮਝੇ ਜਾਣ ਵਾਲੇ ਸਕਾਰਾਤਮਕ ਰਾਸ਼ਟਰਵਾਦ ਅਤੇ ਮਾਨਵਤਾਵਾਦ ਦੀ ਨੀਂਹ 'ਤੇ ਰਾਜ ਕਰਨ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਨਾਕਾਰਾਤਮਕ ਰੂਪ ਨਾਲ ਪੇਸ਼ ਕਰਨਾ ਹੈ।'' ਜ਼ਿਕਰਯੋਗ ਹੈ ਕਿ 23 ਜੁਲਾਈ ਨੂੰ ਫ਼ਿਲਮਕਾਰ ਮਣੀ ਰਤਨਮ, ਅਨੁਰਾਗ ਕੱਸ਼ਯਪ, ਸ਼ਿਆਮ ਬੇਨੇਗਲ, ਅਰਪਣਾ ਸੇਨ, ਗਾਇਕਾ ਸ਼ੁਭਾ ਮੁਦਰਲ, ਇਤਿਹਾਸਕਾਰ ਰਾਮਚੰਦਰ ਗੁਹਾ ਸਣੇ 49 ਸ਼ਖ਼ਸੀਅਤਾਂ ਚਿੱਠੀ ਲਿਖ ਕੇ 'ਧਰਮ ਦੇ ਆਧਾਰ ਦੇ ਨਫ਼ਰਤ ਅਪਰਾਧਾਂ'' ਸੰਬਧੀ ਚਿੰਤਾ ਜ਼ਾਹਰ ਕੀਤੀ ਸੀ। ਇਸ ਵਿਚ 'ਜੈ ਸ੍ਰੀ ਰਾਮ' ਦਾ ਨਾਹਰਾ ਲਗਾਉਣ ਨੇਸਬੰਧੀ ਕਈ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਸੀ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ