ਕਿਸਾਨ ਦੀ ਖ਼ੁਸ਼ਹਾਲੀ ਨਾਲ ਹੀ ਮਜਬੂਤ ਹੋਵੇਗੀ 'ਆਤਮ-ਨਿਰਭਰ ਭਾਰਤ' ਦੀ ਨੀਂਹ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕੋਰੋਨਾ ਮਹਾਂਮਾਰੀ ਦੇ ਸਮੇਂ ਕਿਸਾਨਾਂ ਨੇ ਦਿਖਾਇਆ ਅਪਣਾ ਮਜ਼ਬੂਤ ਇਰਾਦਾ

Narendra Modi,

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪਿੰਡ, ਕਿਸਾਨ ਅਤੇ ਦੇਸ਼ ਦੇ ਖੇਤੀਬਾੜੀ ਖੇਤਰ ਨੂੰ 'ਆਤਮ ਨਿਰਭਰ ਭਾਰਤ' ਦਾ ਆਧਾਰ ਦੱਸਦੇ ਹੋਏ ਕਿਹਾ ਕਿ ਇਹ ਜਿਨੇਂ ਮਜ਼ਬੂਤ ਹੋਣਗੇ, ''ਆਤਮ ਨਿਰਭਰ ਭਾਰਤ' ਦੀ ਨੀਂਹ ਵੀ ਉਨੀਂ ਹੀ ਮਜ਼ਬੂਤ ਹੋਵੇਗੀ। ਆਕਾਸ਼ਵਾਣੀ 'ਤੇ ਦੇਸ਼ ਵਾਸੀਆਂ ਨਾਲ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੀ 69ਵੀਂ ਕੜੀ 'ਚ ਅਪਣੇ ਵਿਚਾਰ ਰੱਖਦੇ ਹੋਏ ਮੋਦੀ ਨੇ ਕਿਹਾ ਕਿ ਸੰਸਦ ਤੋਂ ਪਾਸ ਖੇਤੀ ਸੁਧਾਰ ਬਿਲਾਂ ਦੇ ਪਾਸ ਹੋਣ ਦੇ ਬਾਅਦ ਦੇਸ਼ਭਰ ਦੇ ਕਿਸਾਨਾਂ ਨੂੰ ਹੁਣ ਉਨ੍ਹਾਂ ਦੀ ਇੱਛਾ ਮੁਤਾਬਕ, ਜਿਥੇ ਜ਼ਿਆਦਾ ਮੁੱਲ ਮਿਲੇ ਉਥੇ ਵੇਚਣ ਦੀ ਆਜ਼ਾਦੀ ਮਿਲ ਗਈ ਹੈ।

ਮੋਦੀ ਨੇ ਇਸ ਮੌਕੇ 'ਤੇ ਕਈ ਸੂਬਿਆਂ ਦੇ ਕਿਸਾਨਾਂ ਅਤੇ ਕੁੱਝ ਕਿਸਾਨ ਜਥੇਬੰਦੀਆਂ ਦੇ ਤਜ਼ਰਬਿਆਂ ਅਤੇ ਉਨ੍ਹਾਂ ਦੀ ਸਫ਼ਲ ਕਹਾਣੀਆਂ ਨੂੰ ਸਾਂਝਾ ਕਰਦੇ ਹੋਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਐਪੀਐਮਸੀ (ਖੇਤੀ ਉਤਪਾਦ ਵੰਢ ਕਮੇਟੀਆਂ) ਕਾਨੂੰਨ ਤੋਂ ਬਾਹਰ ਹੋਣ ਦਾ ਫਾਇਦਾ ਮਿਲਿਆ ਅਤੇ ਕਿਵੇਂ ਹੁਣ ਉਹ ਬਗ਼ੈਰ ਵਿਚੌਲੀਏ ਦੇ ਸਿੱਧੇ ਬਾਜ਼ਾਰ 'ਚ ਅਪਣਾ ਅਨਾਜ ਵੇਚ ਕੇ ਮੁਨਾਫ਼ਾ ਕਮਾ ਰਹੇ ਹਨ।

ਕੋਰੋਨਾ ਵਾਇਰਸ ਦੌਰਾਨ ਦੇਸ਼ 'ਚ ਬੰਪਰ ਫਸਲ ਉਤਪਾਦਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਸ਼ਕਲ ਦੌਰ 'ਚ ਵੀ ਖੇਤੀਬਾੜੀ ਖੇਤਰ ਅਤੇ ਦੇਸ਼ ਦੇ ਕਿਸਾਨਾਂ ਨੇ ਅਪਣਾ ਦੱਮ-ਖਮ ਦਿਖਾਇਆ ਹੈ। ਉਨ੍ਹਾਂ ਕਿਹਾ, '' ਦੇਸ਼ ਦਾ ਖੇਤੀਬਾੜੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਆਤਮ ਨਿਰਭਰ ਭਾਰਤ ਦਾ ਆਧਾਰ ਹਨ। ਇਹ ਮਜ਼ਬੂਤ ਹੋਣਗੇ ਤਾਂ ਆਤਮ ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ।''


ਮੋਦੀ ਨੇ ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁੱਝ ਸਫ਼ਲ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੀਤੇ ਕੁੱਝ ਸਮੇਂ 'ਚ ਖੇਤੀ ਖੇਤਰ ਨੇ ਖ਼ੁਦ ਨੂੰ ਕਈ ਬੰਦਿਸ਼ਾਂ ਤੋਂ ਆਜ਼ਾਦ ਕੀਤਾ ਹੈ ਅਤੇ ਕਈ ਮਿਥਿਹਾਸਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕਿਸਾਨ ਕੰਵਰ ਚੌਹਾਨ ਦੀ ਕਹਾਣੀ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਅਪਣੇ ਫ਼ਲ ਅਤੇ ਸਬਜ਼ੀਆਂ ਵੇਚਣ 'ਚ ਬਹੁਤ ਦਿੱਕਤ ਹੁੰਦੀ ਸੀ।

ਉਨ੍ਹਾਂ ਕਿਹਾ ਕਿ ਸਾਲ 2014 'ਚ ਫ਼ਲ ਅਤੇ ਸਬਜ਼ੀਆਂ ਨੂੰ ਜਦੋਂ ਐਪੀਐਮਸੀ ਕਾਨੂੰਨ ਤੋਂ ਬਾਹਰ ਕਰ ਦਿਤਾ ਗਿਆ, ਤਾਂ ਇਸਦਾ ਉਨ੍ਹਾਂ ਅਤੇ ਹੋਰ ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਦਿਸਆ ਕਿ ਚੌਹਾਨ ਨੇ ਸਾਥੀ ਕਿਸਾਨਾਂ ਨਾਲ ਮਿਲ ਕੇ ਇਕ ਕਿਸਾਨ ਉਤਪਾਦ ਸਮੁਹ ਦੀ ਸਥਾਪਨਾ ਕੀਤੀ ਅਤੇ 'ਸਵੀਟ ਕਾਰਨ' ਅਤੇ ਬੇਬੀ ਕਾਰਨ' ਦੀ ਖੇਤੀ ਸ਼ੁਰੂ ਕੀਤੀ। ਮੋਦੀ ਨੇ ਮਹਾਰਾਸ਼ਟਰ 'ਚ ਫਲ ਅਤੇ ਸਬਜ਼ੀਆਂ ਨੂੰ ਐਪੀਐਮਸੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੀਤੇ ਜਾਣ ਨਾਲ ਉਥੇ ਦੇ ਫਲ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਹੋਏ ਫਾਇਦੇ ਅਤੇ ਉਨ੍ਹਾਂ ਦੇ ਜੀਵਨ 'ਚ ਆਈਆਂ ਤਬਦੀਲੀਆਂ ਦੀ ਕਹਾਣੀ ਵੀ ਸੁਣਾਈ ਅਤੇ ਗੁਜਰਾਤ 'ਚ ਬਨਾਸਕਾਂਠਾ ਦੇ ਰਾਮਪੁਰਾ ਪਿੰਡ ਦੇ ਕਿਸਾਨ ਇਸਮਾਈਲ ਦੀ ਕਹਾਣੀ ਸੁਣਾਈ।