ਇਸ ਸਾਲ ਗਰਮੀ ਕੱਢੇਗੀ ਵੱਟ...ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਮੀਡੀਆ ਰਿਪੋਰਟ ਮੁਤਾਬਕ ਜੰਮੂ ਅਤੇ ਕਸ਼ਮੀਰ, ਹਰਿਆਣਾ, ਚੰਡੀਗੜ੍ਹ...

This time the heat will persecute imd said temperature will increase

ਨਵੀਂ ਦਿੱਲੀ: ਲੰਬੇ ਸਮੇਂ ਤਕ ਠੰਡ ਤੋਂ ਬਾਅਦ ਦੇਸ਼ ਦੇ ਕਈ ਇਲਾਕਿਆਂ ਵਿਚ ਇਸ ਸਾਲ ਗਰਮੀ ਵਧ ਪਵੇਗੀ। ਤਾਜ਼ਾ ਅਨੁਮਾਨ ਅਨੁਸਾਰ ਇਸ ਸਾਲ ਗਰਮੀ ਦੇ ਮੌਸਮ ਵਿਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਇਸ ਸਾਲ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਰਾਜਸਥਾਨ ਅਤੇ ਅਰੁਣਾਚਾਲ ਪ੍ਰਦੇਸ਼ ਵਿਚ ਮਾਰਚ ਤੋਂ ਲੈ ਕੇ ਮਈ ਤਕ ਔਸਤਨ ਵਧ ਤੋਂ ਵਧ ਤਾਪਮਾਨ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਜ਼ਿਆਦਾ ਰਹੇਗਾ।

ਇਕ ਮੀਡੀਆ ਰਿਪੋਰਟ ਮੁਤਾਬਕ ਜੰਮੂ ਅਤੇ ਕਸ਼ਮੀਰ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਗਰਮੀ ਵਿਚ ਔਸਤਨ ਵਧ ਤਾਪਮਾਨ 0.5-1 ਡਿਗਰੀ ਸੈਲਸੀਅਸ ਵਧ ਹੋ ਸਕਦਾ ਹੈ। ਦੁਨੀਆਭਰ ਦੇ ਤਾਪਮਾਨ ਵਿਚ ਇਸ ਸਾਲ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਗਰਮੀ ਵਧ ਪਵੇਗੀ ਅਤੇ ਨਾਲ ਹੀ ਅਗਲੇ ਪੰਜ ਸਾਲ ਰਿਕਾਰਡ ਤੋੜ ਗਰਮੀ ਪੈਣ ਦੇ ਆਸਾਰ ਹਨ।

ਕਿਹਾ ਗਿਆ ਹੈ ਕਿ ਸਾਲ 2020 ਤੋਂ 2024 ਦੌਰਾਨ ਤਾਪਮਾਨ ਹਰ ਸਾਲ 1.06 ਡਿਗਰੀ ਤੋਂ 1.62 ਡਿਗਰੀ ਸੈਲਸੀਅਸ ਦੀ ਸਪੀਡ ਨਾਲ ਵਧ ਸਕਦਾ ਹੈ। ਸਾਲ 2015 ਤੋਂ 2019 ਦੌਰਾਨ ਤਾਪਮਾਨ ਵਿਚ 1.09 ਡਿਗਰੀ ਸੈਲਸੀਸ ਵਾ ਵਾਧਾ ਹੋਇਆ ਹੈ। ਇਸ ਦੌਸਾਨ ਸਾਲ 2016 ਹੁਣ ਤਕ ਸਭ ਤੋਂ ਜ਼ਿਆਦਾ ਗਰਮ ਸਾਲ ਰਿਕਾਰਡ ਕੀਤਾ ਗਿਆ ਸੀ। ਦਸ ਦਈਏ ਕਿ ਭਾਰਤੀ ਮੌਸਮ ਵਿਭਾਗ ਹਰ ਸਾਲ ਗਰਮੀ ਅਤੇ ਸਰਦੀ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਾ ਹੈ।

ਹੁਣ ਦੂਜੀ ਜਾਣਕਾਰੀ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਜਾਰੀ ਰਹੇਗਾ। ਇਸ ਤੋਂ ਬਾਅਦ ਮਈ ਦੀ ਸ਼ੁਰੂਆਤ ਵਿਚ ਮਾਨਸੂਨ ਦੀ ਭਵਿੱਖਬਾਣੀ ਜਾਰੀ ਹੋਵੇਗੀ। ਇਹ ਭਵਿੱਖਬਾਣੀ ਵਿਭਾਗ ਦੇ ਮਾਨਸੂਨ ਮਿਸ਼ਨ ਪ੍ਰੋਜੈਕਟ ਦੇ ਮਾਨਸੂਨ ਮਿਸ਼ਨ ਕਪਲਡ ਫੋਰਕਾਸਟਿੰਗ ਸਿਸਟਮ ਤੇ ਆਧਾਰਿਤ ਹੈ।

ਤਾਜ਼ਾ ਰਿਪੋਰਟ ਮੁਤਾਬਕ ਮਾਰਚ, ਅਪ੍ਰੈਲ ਅਤੇ ਮਈ ਦੌਰਾਨ ਉੱਤਰ-ਪੱਛਮੀ, ਪੱਛਮੀ ਅਤੇ ਮੱਧ ਭਾਰਤ ਅਤੇ ਕੁੱਝ ਭਾਗਾਂ ਵਿਚ ਤਾਪਮਾਨ ਥੋੜਾ ਵਧ ਹੋ ਸਕਦਾ ਹੈ। ਰਾਜਧਾਨੀ ਦਿੱਲੀ ਵਿਚ ਜਲਦ ਗਰਮੀ ਵਿਚ ਵਾਧਾ ਹੋਵੇਗਾ। ਘਟ ਅਤੇ ਵਧ ਤਾਪਮਾਨ ਵਿਚ ਵਾਧਾ ਹੋਵੇਗਾ। ਅਨੁਮਾਨ ਹੈ ਕਿ ਮਈ-ਜੂਨ ਵਿਚ ਇਸ ਸਾਲ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।