ਯੂਪੀ ਬੋਰਡ ਵਿਚ 10 ਲੱਖ ਵਿਦਿਆਰਥੀ ਹਿੰਦੀ ਵਿਚੋਂ ਹੋਏ ਫੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਵਿਦਿਆਰਥੀਆਂ ਦੇ ਵਿਸ਼ਿਆ ਦਾ ਵੇਰਵਾ

10 lakh students failed in up board High School and Inter result read full details

ਯੂਪੀ: ਬੋਰਡ ਹਾਈ ਸਕੂਲ ਅਤੇ ਇੰਟਰਮੀਡੀਏਟ ਦੀ ਪ੍ਰੀਖਿਆ ਵਿਚ 998250 ਪ੍ਰੀਖਿਆਰਥੀ ਹਿੰਦੀ ਵਿਸ਼ੇ ਵਿਚੋਂ ਹੀ ਫੇਲ੍ਹ ਹੋ ਗਏ। ਹਾਈ ਸਕੂਲ ਵਿਚ 574409 ਪ੍ਰੀਖਿਆਰਥੀ ਹਿੰਦੀ ਵਿਚ ਫੇਲ੍ਹ ਹੋ ਗਏ ਹਨ ਜਦਕਿ ਇੰਟਰਮੀਡੀਏਟ ਦੇ 423841 ਪ੍ਰੀਖਿਆਰਥੀ ਹਿੰਦੀ ਦੀ ਪ੍ਰੀਖਿਆ ਵਿਚੋਂ ਪਾਸ ਨਾ ਹੋ ਸਕੇ। ਇੰਟਰਮੀਡੀਏਟ ਦੀ ਪ੍ਰਤੀਸ਼ਤ ਦਰ ਘੱਟ ਹੋਣ ਦੀ ਵਜ੍ਹ ਵਿਦਿਆਰਥੀਆਂ ਦੇ ਹਿੰਦੀ ਵਿਚ ਫੇਲ੍ਹ ਹੋਣਾ ਵੀ ਰਹੀ।

ਹਾਈ ਸਕੂਲ ਵਿਚ ਹਿੰਦੀ ਅਤੇ ਸ਼ੁਰੂਆਤੀ ਹਿੰਦੀ ਦਾ ਪੇਪਰ ਹੁੰਦਾ ਹੈ। ਹਿੰਦੀ ਵਿਚ 574107 ਸ਼ੁਰੂਆਤੀ ਹਿੰਦੀ ਵਿਚ 302 ਫੇਲ੍ਹ ਹੋਏ ਹਨ। ਇੰਟਰ ਹਿੰਦੀ ਵਿਚ 193447 ਅਤੇ ਆਮ ਹਿੰਦੀ ਵਿਚੋਂ 230394 ਵਿਦਿਆਰਥੀ ਫੇਲ੍ਹ ਹੋ ਗਏ ਹਨ। ਇਸ ਤੋਂ ਇਲਾਵਾ ਗਣਿਤ ਵਿਚੋਂ ਵੀ ਬਹੁਤ ਸਾਰੇ ਵਿਦਿਆਰਥੀ ਫੇਲ੍ਹ ਹੋਏ ਹਨ। ਅੰਗਰੇਜ਼ੀ ਅਤੇ ਵਿਗਿਆਨ ਵਿਚ ਵੀ ਕਾਫੀ ਪ੍ਰੀਖਿਆਰਥੀ ਫੇਲ੍ਹ ਦੀ ਦਰ ਵਿਚ ਸ਼ਾਮਲ ਹਨ। ਸੱਭ ਤੋਂ ਖਰਾਬ ਨਤੀਜਾ ਗਣਿਤ ਦਾ ਰਿਹਾ ਹੈ।

ਸ਼ੁਰੂਆਤੀ ਗਣਿਤ ਵਿਚ ਤਾਂ 50 ਫ਼ੀਸਦੀ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਹੋਈ ਹੈ। ਅੰਗਰੇਜ਼ੀ ਅਤੇ ਵਿਗਿਆਨ ਵਿਚ ਵੀਹ ਫ਼ੀਸਦੀ ਤੋਂ ਜ਼ਿਆਦਾ ਵਿਦਿਆਰਥੀ ਫੇਲ੍ਹ ਹੋ ਗਏ ਹਨ। ਅੰਗਰੇਜ਼ੀ ਦਾ ਪ੍ਰਤੀਸ਼ਤ 79.03 ਅਤੇ ਵਿਗਿਆਨ ਦਾ 79.78 ਫ਼ੀਸਦੀ ਰਿਹਾ। ਸੰਸਕ੍ਰਿਤ ਵਿਚ 67.63 ਫ਼ੀਸਦੀ ਵਿਦਿਆਰਥੀ ਪਾਸ ਹੋ ਸਕੇ ਤੇ ਸਮਾਜਿਕ ਵਿਗਿਆਨ ਵਿਚ 80.52, ਕੰਪਿਊਟਰ ਵਿਚ 87.79, ਕਮਰਸ਼ੀਅਲ ਵਿਚ 77.26, ਗ੍ਰਹਿ ਵਿਗਿਆਨ ਵਿਚ 94.46 ਅਤੇ ਮਾਨਵ ਸ਼ਾਸਤਰ ਵਿਚ 81.62 ਫ਼ੀਸਦੀ ਵਿਦਿਆਰਥੀ ਪਾਸ ਹੋ ਸਕੇ ਹਨ।