ਬੈਲੇਟ ਪੇਪਰ ’ਤੇ ਚੋਣ ਨਿਸ਼ਾਨ ਕਮਲ ਹੇਠ ਭਾਜਪਾ ਲਿਖਣ ਦਾ ਅਰੋਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

BJP written under lotus symbol on ballot papers on EVM opposition

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਅਰੋਪ ਲਗਾਇਆ ਗਿਆ ਹੈ ਕਿ ਬੈਲੇਟ ਪੇਪਰ ’ਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਹੇਠ ਬੀਜੇਪੀ ਲਿਖਿਆ ਹੋਇਆ ਹੈ। ਵਿਰੋਧੀ ਪਾਰਟੀਆਂ ਨੇ ਸ਼ਨੀਵਾਰ ਨੂੰ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਕਿ ਇਸ ਨੂੰ ਹਟਾਇਆ ਜਾਵੇ।

ਮਿਲੀ ਜਾਣਕਾਰੀ ਮੁਤਾਬਕ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਇਕ ਸਮੂਹ ਨੇ ਇਸ ਮਾਮਲੇ ਵਿਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਤੋਂ ਮੰਗ ਕੀਤੀ ਹੈ ਕਿ ਬੈਲੇਟ ਪੇਪਰ ਤੋਂ ਜਾਂ ਤਾਂ ਭਾਜਪਾ ਦਾ ਨਾਮ ਹਟਾਇਆ ਜਾਵੇ ਜਾਂ ਫਿਰ ਹੋਰ ਪਾਰਟੀਆਂ ਦਾ ਵੀ ਨਾਮ ਲਿਖਿਆ ਜਾਵੇ। ਹਾਲਾਂਕਿ ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਵਿਰੋਧੀ ਪਾਰਟੀਆਂ ਦਾ ਦਾਅਵਾ ਗ਼ਲਤ ਹੈ।

ਉਹਨਾਂ ਕਿਹਾ ਕਿ 2013 ਵਿਚ ਭਾਜਪਾ ਨੇ ਚੋਣ ਕਮਿਸ਼ਨਰ ਨੂੰ ਕਿਹਾ ਸੀ ਕਿ ਉਹਨਾਂ ਦੇ ਚੋਣ ਨਿਸ਼ਾਨ ਦੀ ਰੂਪ ਰੇਖਾ ਬਹੁਤ ਹੀ ਹਲਕੀ ਹੈ, ਇਸ ਨੂੰ ਹੋਰ ਜ਼ਿਆਦਾ ਗਹਿਰਾ ਹੋਣਾ ਚਾਹੀਦਾ ਹੈ। ਉਹਨਾਂ ਦੀ ਅਪੀਲ ਦੇ ਆਧਾਰ ’ਤੇ ਕਮਲ ਦੇ ਫੁੱਲ ਦੀ ਰੂਪ ਰੇਖਾ ਨੂੰ ਬੋਲਡ ਕਰ ਦਿੱਤਾ ਗਿਆ। ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਧਵੀ ਨੇ ਕਿਹਾ ਕਿ ਈਵੀਐਮ ’ਤੇ ਪਾਰਟੀ ਦੇ ਨਿਸ਼ਾਨ ਹੇਠਾਂ ਬੀਜੇਪੀ ਸ਼ਬਦ ਨਜ਼ਰ ਆ ਰਿਹਾ ਹੈ।

ਕੋਈ ਵੀ ਪਾਰਟੀ ਚੋਣ ਨਿਸ਼ਾਨ ਅਤੇ ਪਾਰਟੀ ਦਾ ਨਾਮ ਇਕੱਠੇ ਇਸਤੇਮਾਲ ਨਹੀਂ ਕਰ ਸਕਦੇ। ਤ੍ਰਿਣਮੂਲ ਨੇ ਅਰੋਪ ਲਗਾਇਆ ਸੀ ਕਿ ਬੈਲੇਟ ਪੇਪਰ ’ਤੇ ਬੀਜੇਪੀ ਦੇ ਨਿਸ਼ਾਨ ਕਮਲ ਦੇ ਤਣੇ ਦੇ ਹੇਠਾਂ ਦਿਖਾਈ ਦੇਣ ਵਾਲੀਆਂ ਲਾਈਨਾ ਟੁੱਟੀਆਂ ਹੋਈਆਂ ਹਨ, ਜੋ ਕਿ ਬੈਲੇਟ ਪੇਪਰ ’ਤੇ ਬੀਜੇਪੀ ਦੇ ਰੂਪ ਵਿਚ ਦਿਖਾਈ ਦੇ ਰਹੀਆਂ ਹਨ ਜਿਸ ਨੂੰ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਪਰ ਸੂਤਰਾਂ ਮੁਤਾਬਕ ਬੈਲੇਟ ਪੇਪਰ ਨਹੀਂ ਬਦਲੇ ਜਾਣਗੇ।