ਕਪਿਲ ਮਿਸ਼ਰਾ ਨੇ ਕਮਿਸ਼ਨਰ ਕੋਲ ਕੀਤੀ ਅਰਵਿੰਦ ਕੇਜਰੀਵਾਲ ਦੀ ਸ਼ਿਕਾਇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਪਿਲ ਮਿਸ਼ਰਾ ਨੇ ਕੋਰੋਨਾ ਮਹਾਂਮਾਰੀ ਕਾਰਨ ਦਿੱਲੀ ਵਿਚ ਪੈਦਾ ਹੋਏ ਹਾਲਾਤਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਹੈ।

Kapil Mishra Filed Fir Against Cm Arvind Kejriwal

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਾਸੇ ਜਿੱਥੇ ਦੇਸ਼ ਦੀ ਰਾਜਧਾਨੀ ਵਿਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ, ਉੱਥੇ ਦੀ ਇਹਨਾਂ ਹਲਾਤਾਂ ਲਈ ਸਿਆਸੀ ਧਿਰਾਂ ਇਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕਪਿਲ ਮਿਸ਼ਰਾ ਨੇ ਕੋਰੋਨਾ ਮਹਾਂਮਾਰੀ ਕਾਰਨ ਦਿੱਲੀ ਵਿਚ ਪੈਦਾ ਹੋਏ ਹਾਲਾਤਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਹੈ।

ਉਹਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲ ਅਰਵਿੰਦ ਕੇਜਰੀਵਾਲ ਦੀ ਸ਼ਿਕਾਇਤ ਦਰਜ ਕਰਕੇ ਉਹਨਾਂ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।ਕਪਿਲ ਮਿਸ਼ਰਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਅਪਰਾਧਿਕ ਲਾਪਰਵਾਹੀ ਕਾਰਨ ਹੀ ਦਿੱਲੀ ਵਿਚ ਸੈਂਕੜੇ ਲੋਕਾਂ ਦੀ ਜਾਨ ਗਈ ਹੈ।

ਕਪਿਲ ਮਿਸ਼ਰਾ ਨੇ ਸ਼ਿਕਾਇਤ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਮੇਲ ਕੀਤੀ। ਉਹਨਾਂ ਨੇ ਕਮਿਸ਼ਨਰ ਨੂੰ ਤਿੰਨ ਵਿਸ਼ਿਆਂ ’ਤੇ ਜਾਂਚ ਕਰਨ ਲਈ ਕਿਹਾ ਹੈ।
1. ਲਾਪਰਵਾਹੀ ਨਾਲ ਹੋਈਆਂ ਮੌਤਾਂ
2. ਇਸ਼ਤਿਹਾਰਬਾਜ਼ੀ ਭ੍ਰਿਸ਼ਟਾਚਾਰ
3. ਪੀੜਤਾਂ ਲਈ ਮੁਆਵਜ਼ਾ

ਸ਼ਿਕਾਇਤ ਵਿਚ ਖੁਦ ਨੂੰ ਹਿੰਦੂ ਇਕੋਸਿਸਟਮ ਦਾ ਫਾਉਂਡਰ ਦੱਸਦੇ ਹੋਏ ਕਪਿਲ ਮਿਸ਼ਰਾ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲਾਪਰਵਾਹੀ ਕਾਰਨ ਸੈਂਕੜੇ ਲੋਕਾਂ ਦੀ ਜਾਨ ਗਈ ਹੈ। ਉਹਨਾਂ ਨੇ ਕੇਜਰੀਵਾਲ ’ਤੇ ਦੋਸ਼ ਲਗਾਇਆ ਕਿ ਜੈਪੁਰ ਗੋਲਡਨ ਆਦਿ ਵੱਡੇ ਹਸਪਤਾਲਾਂ ਜਿਨ੍ਹਾਂ ਨੂੰ ਆਕਸੀਜਨ ਦੀ ਸਖ਼ਤ ਲੋੜ ਸੀ ਨੂੰ ਆਕਸੀਜਨ ਨਾ ਦੇ ਕੇ ਡਾਇਵਰਟ ਕੀਤਾ ਗਿਆ ਜੋ ਕਿ ਅਪਰਾਧਿਕ ਲਾਪਰਵਾਹੀ ਹੈ।