Weather Update: ਅਗਲੇ 5 ਦਿਨਾਂ ’ਚ 14 ਸੂਬਿਆਂ ਵਿਚ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਪੰਜਾਬ ਅਤੇ ਹਰਿਆਣਾ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਅਗਲੇ 5 ਦਿਨਾਂ ਤੱਕ 14 ਸੂਬਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਪੰਜ ਸੂਬਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 10 ਸੂਬਿਆਂ ਵਿਚ ਬੱਦਲਵਾਈ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਕਾਰਨ ਇਨ੍ਹਾਂ ਸੂਬਿਆਂ ਵਿਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅਦਾਲਤ ਨੇ ਯੂਪੀ ਸਰਕਾਰ ਤੋਂ ਅਤੀਕ ਅਹਿਮਦ ਤੇ ਅਸ਼ਰਫ ਦੀ ਹੱਤਿਆ ਤੋਂ ਬਾਅਦ ਚੁੱਕੇ ਕਦਮਾਂ ਦੀ ਮੰਗੀ ਰਿਪੋਰਟ
ਆਈਐਮਡੀ ਅਨੁਸਾਰ ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਕੇਰਲ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਨਾਗਾਲੈਂਡ ਵਿਚ ਅਗਲੇ ਪੰਜ ਦਿਨਾਂ ਵਿਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖ਼ਾਰਜ
ਮੌਸਮ ਵਿਭਾਗ ਅਨੁਸਾਰ ਪੰਜ ਸੂਬਿਆਂ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੇਹ ਲੱਦਾਖ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ 10 ਸੂਬਿਆਂ ਵਿਚ ਬੱਦਲਵਾਈ ਦੀ ਸੂਚਨਾ ਹੈ।
ਇਹ ਵੀ ਪੜ੍ਹੋ: ਨਫ਼ਰਤੀ ਭਾਸ਼ਣ ਦਾ ਮਾਮਲਾ : ਜੇਕਰ ਸ਼ਿਕਾਇਤ ਨਹੀਂ ਵੀ ਹੁੰਦੀ ਤਾਂ ਵੀ ਦਰਜ ਕੀਤਾ ਜਾਵੇ ਮਾਮਲਾ : SC
ਡਾ. ਵਿਵੇਕ ਗੁਪਤਾ, ਸਹਾਇਕ ਪ੍ਰੋਫੈਸਰ, ਆਈਆਈਟੀ ਮੰਡੀ ਦੇ ਅਨੁਸਾਰ, ਅਪ੍ਰੈਲ ਵਿਚ ਬਾਰਸ਼ ਆਮ ਤੌਰ 'ਤੇ ਪੱਛਮੀ ਗੜਬੜੀ ਦੇ ਕਾਰਨ ਹੁੰਦੀ ਹੈ। ਇਹ ਵਿਗਾੜ ਮੈਡੀਟੇਰੀਅਨ ਖੇਤਰ ਵਿਚ ਪੈਦਾ ਹੋਏ ਹਨ। ਇਹ ਅਕਤੂਬਰ ਅਤੇ ਅਪ੍ਰੈਲ ਦੇ ਵਿਚਕਾਰ ਹਰ ਸਾਲ ਉੱਤਰੀ ਭਾਰਤ ਵਿਚ ਬਾਰਿਸ਼ ਲਿਆਉਂਦਾ ਹੈ।