ਮਨਾਲੀ 'ਚ ਬਲਾਤਕਾਰ, ਬਠਿੰਡਾ ਦੇ ਤਿੰਨ ਮੁੰਡੇ ਗ੍ਰਿਫ਼ਤਾਰ
ਮਨਾਲੀ ਵਿਚ 12 ਜਮਾਤ ਦੀ ਕੁੜੀ ਨਾਲ ਬਲਾਤਕਾਰ ਦੇ ਦੋਸ਼ ਹੇਠ ਬਠਿੰਡਾ ਦੇ ਤਿੰਨ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪੁਲਿਸ ਅਨੁਸਾਰ ਸ਼ਿਕਾਇਤ ਮਿਲੀ ਸੀ ਕਿ 12ਵੀਂ ਕਲਾਸ...
Manali Rape
ਸ਼ਿਮਲਾ ਮਨਾਲੀ ਵਿਚ 12 ਜਮਾਤ ਦੀ ਕੁੜੀ ਨਾਲ ਬਲਾਤਕਾਰ ਦੇ ਦੋਸ਼ ਹੇਠ ਬਠਿੰਡਾ ਦੇ ਤਿੰਨ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪੁਲਿਸ ਅਨੁਸਾਰ ਸ਼ਿਕਾਇਤ ਮਿਲੀ ਸੀ ਕਿ 12ਵੀਂ ਕਲਾਸ ਦੀਆਂ ਦੋ ਕੁੜੀਆਂ 17 ਜੂਨ ਤੋਂ ਲਾਪਤਾ ਹਨ। ਇਨ੍ਹਾਂ ਦੋਹਾਂ ਕੁੜੀਆਂ ਨੂੰ 20 ਜੂਨ ਨੂੰ ਲੱਭ ਲਿਆ ਗਿਆ। ਸ਼ੁਰੂਆਤੀ ਜਾਂਚ ਵਿਚ ਇਨ੍ਹਾਂ ਕੁੜੀਆਂ ਨੇ ਬਲਾਤਕਾਰ ਹੋਣ ਦਾ ਕੋਈ ਦੋਸ਼ ਨਹੀਂ ਲਾਇਆ ਪਰ ਬਾਅਦ ਵਿਚ ਇਨ੍ਹਾਂ 'ਚੋਂ ਇਕ ਕੁੜੀ ਨੇ ਦੋਸ਼ ਲਾਇਆ ਕਿ ਉਸ ਨਾਲ ਮਨਾਲੀ ਵਿਚ ਪੰਜ ਵਿਅਕਤੀਆਂ ਨੇ
ਬਲਾਤਕਾਰ ਕੀਤਾ। ਕੁੱਲੂ ਦੇ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦਸਿਆ ਕਿ ਭਾਵੇਂ ਇਹ ਸਬੰਧ ਸਹਿਮਤੀ ਨਾਲ ਬਣੇ ਹਨ ਪਰ ਕਿਉਂਕਿ ਕੁੜੀ ਨਾਬਾਲਗ਼ ਹੈ, ਇਸ ਲਈ ਬਲਾਤਕਾਰ ਮੰਨਿਆ ਜਾਵੇਗਾ। ਤਿੰਨ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਗਿਆ ਹੈ। (ਪੀ.ਟੀ.ਆਈ.)