ਦਾਦੀ ਨੇ 3 ਮਹੀਨੇ ਦੀ ਪੋਤੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਿਆ; ਪੁੱਤ ਦੇ ਅੰਤਰਜਾਤੀ ਵਿਆਹ ਤੋਂ ਨਾਰਾਜ਼ ਸੀ ਮਹਿਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਅਤੇ ਚਾਚਾ ਵਿਰੁਧ ਮਾਮਲਾ ਦਰਜ

Sonipat Grandmother Killed Granddaughter

 

ਸੋਨੀਪਤ: ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਭਦਾਣਾ ਪਿੰਡ 'ਚ ਦਾਦੀ ਨੇ ਪੁੱਤ-ਨੂੰਹ ਨਾਲ ਹੋਏ ਝਗੜੇ ਦੇ ਚਲਦਿਆਂ 3 ਮਹੀਨੇ ਦੀ ਪੋਤੀ ਨੂੰ ਜ਼ਮੀਨ 'ਤੇ 2 ਵਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਇਲਜ਼ਾਮ ਹੈ ਕਿ ਇਸ ਦੌਰਾਨ ਲੜਕੀ ਦੇ ਦਾਦੇ ਅਤੇ ਚਾਚੇ ਨੇ ਮਾਸੂਮ ਦੇ ਮਾਤਾ-ਪਿਤਾ ਨੂੰ ਬੰਧਕ ਬਣਾ ਲਿਆ ਸੀ। ਮੁਲਜ਼ਮਾਂ ਨੇ ਲੜਕੀ ਦੇ ਮਾਪਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ। ਲੜਕੀ ਦੇ ਪਿਤਾ ਨੇ ਮਾਸੂਮ ਦੀ ਮੌਤ ਦੀ ਸੂਚਨਾ ਪਹਿਲਾਂ ਦਿਤੀ ਸੀ। ਬਾਅਦ 'ਚ ਦੇਰ ਰਾਤ ਪੁਲਿਸ ਨੂੰ ਕਤਲ ਦੀ ਸ਼ਿਕਾਇਤ ਦਿਤੀ ਗਈ। ਪੁਲਿਸ ਨੇ ਮਾਸੂਮ ਬੱਚੀ ਦੇ ਦਾਦਾ-ਦਾਦੀ ਅਤੇ ਚਾਚੇ ਵਿਰੁਧ ਕਤਲ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਤੀਜਾ ਚਲਾਨ ਪੇਸ਼   

ਪਿੰਡ ਭਦਾਣਾ ਵਾਸੀ ਰਾਜਿੰਦਰ ਨੇ ਪੁਲਿਸ ਨੂੰ ਦਸਿਆ ਕਿ ਉਹ ਸ਼ੁਕਰਵਾਰ ਦੇਰ ਸ਼ਾਮ ਮਜ਼ਦੂਰੀ ਕਰਨ ਤੋਂ ਬਾਅਦ ਘਰ ਪਰਤਿਆ ਸੀ। ਜਦੋਂ ਉਹ ਅਪਣੇ ਘਰ ਪਹੁੰਚਿਆ ਤਾਂ ਬਿਜਲੀ ਨਹੀਂ ਸੀ। ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪ੍ਰਵਾਰਕ ਮੈਂਬਰਾਂ ਨੇ ਕਮਰੇ ਦੀ ਬਿਜਲੀ ਦੀ ਤਾਰ ਉਤਾਰ ਦਿਤੀ ਹੈ। ਉਸ ਨੇ ਬਿਜਲੀ ਦੀਆਂ ਤਾਰਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਦੋਸ਼ ਹੈ ਕਿ ਇਸ ਦੌਰਾਨ ਉਸ ਦੀ ਮਾਂ ਰੋਸ਼ਨੀ, ਭਰਾ ਜੈ ਭਗਵਾਨ ਅਤੇ ਪਿਤਾ ਰਮੇਸ਼ ਨੇ ਉਸ ਨੂੰ ਤਾਰਾਂ ਲਗਾਉਣ ਤੋਂ ਰੋਕਿਆ ਅਤੇ ਝਗੜਾ ਕਰਨਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਭਰਾ ਜੈ ਭਗਵਾਨ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਪਿਤਾ ਰਮੇਸ਼ ਨੇ ਉਸ ਦੀ ਪਤਨੀ ਪੂਨਮ ਨੂੰ ਫੜ ਲਿਆ।

ਇਹ ਵੀ ਪੜ੍ਹੋ: ਅਚਾਨਕ ਪਏ ਦਿਲ ਦੇ ਦੌਰੇ ਤੋਂ ਪਹਿਲਾਂ ਔਰਤਾਂ ਅਤੇ ਮਰਦਾਂ ’ਚ ਵੇਖੇ ਗਏ ਵੱਖੋ-ਵੱਖ ਲੱਛਣ 

ਪਤਨੀ ਪੂਨਮ ਦੀ ਗੋਦ ਵਿਚ ਤਿੰਨ ਮਹੀਨੇ ਦੀ ਬੇਟੀ ਰੋਮਾ ਸੀ। ਮਾਂ ਰੋਸ਼ਨੀ ਨੇ ਰੋਮਾ ਨੂੰ ਖੋਹ ਲਿਆ ਅਤੇ ਉਸ ਨੂੰ ਜ਼ਮੀਨ 'ਤੇ ਦੋ-ਤਿੰਨ ਵਾਰ ਮਾਰ ਕੇ ਕਤਲ ਕਰ ਦਿਤਾ। ਰਾਜਿੰਦਰ ਨੇ ਕਿਹਾ ਕਿ ਉਸ ਦੀ ਬੇਟੀ ਦੀ ਮੌਤ ਲਈ ਮਾਂ-ਪਿਉ ਅਤੇ ਭਰਾ ਜ਼ਿੰਮੇਵਾਰ ਹਨ। ਉਸ ਨੇ ਦਸਿਆ ਕਿ ਉਸ ਨੇ ਉਸ ਦੀ ਪਤਨੀ ਨੂੰ ਵੀ ਕੁੱਟਿਆ ਅਤੇ ਘਰੋਂ ਬਾਹਰ ਕੱਢ ਦਿਤਾ। ਝਗੜੇ ਵਿਚ ਉਸ ਦੀ ਪਤਨੀ ਦੇ ਕੰਨਾਂ ਦੀ ਵਾਲੀ ਵੀ ਗਾਇਬ ਹੋ ਗਈ। ਜਦੋਂ ਉਹ ਅਪਣੀ ਬੱਚੀ ਨੂੰ ਹਸਪਤਾਲ ਲੈ ਕੇ ਜਾਣ ਲੱਗਿਆ ਤਾਂ ਉਸ ਦੀ ਮਾਂ ਰੋਸ਼ਨੀ, ਪਿਤਾ ਰਮੇਸ਼ ਅਤੇ ਭਰਾ ਜੈ ਭਗਵਾਨ ਨੇ ਧਮਕੀ ਦਿਤੀ ਕਿ ਜੇਕਰ ਉਹ ਵਾਪਸ ਆਏ ਤਾਂ ਦੋਵਾਂ ਨੂੰ ਵੀ ਮਾਰ ਦਿਤਾ ਜਾਵੇਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ: ਨਿਤੀਸ਼ ਕੁਮਾਰ ਨੇ ‘ਇੰਡੀਆ’ ਗਠਜੋੜ ਦੇ ਸੰਭਾਵਤ ਕਨਵੀਨਰ ਦਾ ਰੋਲ ਠੁਕਰਾਇਆ

ਬੱਚੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਪਿੰਡ ਪਹੁੰਚ ਗਈ। ਪੁਲਿਸ ਨੇ ਪਿੰਡ ਪਹੁੰਚ ਕੇ ਪਿੰਡ ਦੀ ਸਰਪੰਚ ਦੇ ਪਤੀ ਕਰਮਬੀਰ ਨੂੰ ਮੌਕੇ ’ਤੇ ਬੁਲਾਇਆ। ਉਦੋਂ ਰਾਜਿੰਦਰ ਨੇ ਲਿਖਤੀ ਤੌਰ 'ਤੇ ਦਿਤਾ ਸੀ ਕਿ ਉਸ ਦੀ ਲੜਕੀ ਘਰੇਲੂ ਝਗੜੇ ਕਾਰਨ ਜ਼ਮੀਨ 'ਤੇ ਡਿੱਗ ਗਈ ਸੀ। ਇਸ ਵਿਚ ਉਸ ਦੀ ਮੌਤ ਹੋ ਗਈ। ਉਹ ਇਸ ਬਾਰੇ ਫਿਲਹਾਲ ਕੋਈ ਸ਼ਿਕਾਇਤ ਨਹੀਂ ਦੇਣਾ ਚਾਹੁੰਦਾ। ਇਸ ਸਬੰਧੀ ਪ੍ਰਵਾਰ ਨਾਲ ਗੱਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਥਾਣੇ 'ਚ ਸ਼ਿਕਾਇਤ ਦਿਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅੱਧੀ ਰਾਤ ਨੂੰ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।