CAA : ਐਕਸ਼ਨ ਵਿਚ ਯੋਗੀ ਸਰਕਾਰ, AMU ਦੇ 10 ਹਜ਼ਾਰ ਅਣਪਛਾਤੇ ਵਿਦਿਆਰਥੀਆਂ 'ਤੇ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਸਨ ਰੋਸ ਮੁਜ਼ਹਾਰੇ

Photo

ਲਖਨਉ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੋਏ ਪ੍ਰਦਰਸ਼ਨਾਂ ਦੌਰਾਨ ਵਾਪਰੀ ਹਿੰਸਾ ਖਿਲਾਫ ਹੁਣ ਯੋਗੀ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਨੇ ਹਿੰਸਾ ਦੇ ਆਰੋਪ ਵਿਚ ਲਗਭਗ 10 ਹਜ਼ਾਰ ਅਣਪਛਾਤੇ ਵਿਦਿਆਰਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਬੀਤੀ 15 ਦਸੰਬਰ ਨੂੰ ਸੀਏਏ ਦੇ ਵਿਰੁੱਧ ਹਿੰਸਕ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਸੀ।

 

 

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯੂਪੀ ਦੇ ਕਈਂ ਸ਼ਹਿਰਾਂ ਵਿਚ ਪ੍ਰਦਰਸ਼ਨਾ ਨੇ ਹਿੰਸਕ ਰੂਪ ਲੈ ਲਿਆ ਸੀ। ਜਿਸ ਨੂੰ ਲੈ ਕੇ ਹੁਣ ਪੁਲਿਸ ਹਿੰਸਾ ਕਰਨ ਵਾਲੇ ਆਰੋਪੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ। 15 ਦਸੰਬਰ ਨੂੰ ਏਐਮਯੂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਅੰਦਰ ਰੋਸ ਮੁਜ਼ਹਾਰਿਆਂ ਵਿਚ ਹਿੱਸਾ ਲਿਆ ਸੀ ਪਰ ਵੇਖਦੇ ਹੀ ਵੇਖਦੇ ਰੋਸ ਮੁਜ਼ਹਾਰਿਆਂ ਨੇ ਹਿੰਸਕ ਰੂਪ ਧਾਰਨ ਕਰ ਲਿਆ।

ਇਸੇ ਦੌਰਾਨ ਕੁੱਝ ਸ਼ਰਾਰਤੀ ਤੱਤਾ ਨੇ ਯੂਨੀਵਰਸਿਟੀ ਦੇ ਗੇਟ ਤੱਕ ਨੂੰ ਤੋੜ ਦਿੱਤਾ। ਗੋਟ ਤੋੜਨ ਨੂੰ ਲੈ ਕੇ ਯੂਪੀ ਪੁਲਿਸ ਅਤੇ ਵਿਦਿਆਰਥੀਆਂ ਨੇ ਇਕ ਦੂਜੇ ਤੇ ਇਲਜ਼ਾਮਬਾਜ਼ੀ ਵੀ ਕੀਤੀ ਸੀ।

ਵਿਦਿਆਰਥੀ ਯੂਨੀਅਨ ਦਾ ਆਰੋਪ ਸੀ ਕਿ ਪੁਲਿਸ ਨੇ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਹੈ। ਪਰ ਪੁਲਿਸ ਦਾ ਦਾਅਵਾ ਸੀ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਜਾ ਰਹੀ ਪੱਥਰਬਾਜੀ ਕਾਰਨ ਕਈ ਪੁਲਿਸਕਰਮਚਾਰੀ ਜਖ਼ਮੀ ਹੋ ਗਏ ਸਨ ਜਿਸ ਕਰਕੇ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਂਣ ਲਈ ਆਸੂ-ਗੈਸ ਦੇ ਗੋਲੇ ਛੱਡੇ ਸਨ।

ਪਰ ਹੁਣ ਸੂਬੇ ਵਿਚ ਪ੍ਰਦਰਸ਼ਨਾ ਅਤੇ ਹਿੰਸਕ ਝੜਪਾ ਤੋਂ ਬਾਅਦ ਸ਼ਾਤੀ ਦਾ ਮਾਹੌਲ ਬਣ ਰਿਹਾ ਹੈ। ਯੂਪੀ ਤੋਂ ਕੋਈ ਵੀ ਤਾਜਾ ਹਿੰਸਾ ਦੀ ਖ਼ਬਰ ਨਹੀਂ ਹੈ। ਦੂਜੇ ਪਾਸੇ ਯੂਪੀ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾ 'ਤੇ ਭਰੋਸਾ ਨਾ ਕਰੋ ਅਤੇ ਸ਼ਾਤੀ ਬਣਾ ਕੇ ਰੱਖੋ।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕੇਵਲ ਏਐਮਯੂ ਹੀ ਨਹੀਂ ਬਲਕਿ ਦਿੱਲੀ ਦੀ ਜਾਮੀਆ ਇਸਲਾਮੀਆ ਯੂਨੀਵਰਸਿਟੀ ਸਮੇਤ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਸਨ। ਦੇਸ਼ ਦੇ ਕੁੱਝ ਹਿੱਸਿਆ ਵਿਚ ਇਨ੍ਹਾਂ ਪ੍ਰਦਰਸ਼ਨਾ ਨੇ ਹਿੰਸਕ ਰੂਪ ਵੀ ਲੈ ਲਿਆ ਸੀ। ਯੂਪੀ ਵਿਚ ਤਾਂ ਹਿੰਸਕ ਪ੍ਰਦਰਸ਼ਨਾ ਦੌਰਾਨ ਹੋਈ ਗੋਲੀਬਾਰੀ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ।