ਕਾਂਗਰਸ ਸਰਕਾਰ ਬਣੀ ਤਾਂ ਹਿੰਦੁਸਤਾਨ 'ਚ ਕੋਈ ਭੁੱਖਾ ਨਹੀਂ ਰਹੇਗਾ ਅਤੇ ਨਾ ਕੋਈ ਗ਼ਰੀਬ ਰਹੇਗਾ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਸਾਰੇ ਗ਼ਰੀਬ ਵਿਅਕਤੀਆਂ........

Rahul Gandhi in Raypur Raily

ਰਾਏਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਸਾਰੇ ਗ਼ਰੀਬ ਵਿਅਕਤੀਆਂ ਨੂੰ ਘੱਟੋ-ਘੱਟ ਆਮਦਨੀ ਦੀ ਗਾਰੰਟੀ ਦਿਤੀ ਜਾਵੇਗੀ। ਰਾਹੁਲ ਨੇ ਅਟਲ ਨਗਰ 'ਚ 'ਕਿਸਾਨ ਆਭਾਰ ਸੰਮੇਲਨ' ਨੂੰ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਹਿੰਦੁਸਤਾਨ ਦੇ ਹਰ ਗ਼ਰੀਬ ਵਿਅਕਤੀ ਨੂੰ 2019 ਤੋਂ ਬਾਅਦ ਕਾਂਗਰਸ ਪਾਰਟੀ ਵਾਲੀ ਸਰਕਾਰ ਘੱਟੋ-ਘੱਟ ਆਮਦਨੀ ਦੇਵੇਗੀ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਹਰ ਗ਼ਰੀਬ ਵਿਅਕਤੀ ਦੇ ਬੈਂਕ ਖਾਤੇ 'ਚ ਹਿੰਦੁਸਤਾਨ ਦੀ ਸਰਕਾਰ ਘੱਟੋ-ਘੱਟ ਆਮਦਨੀ ਦੇਣ ਜਾ ਰਹੀ ਹੈ।

ਇਸ ਦਾ ਮਤਲਬ ਹੈ ਕਿ ਹਿੰਦੁਸਤਾਨ 'ਚ ਕੋਈ ਭੁੱਖਾ ਨਹੀਂ ਰਹੇਗਾ ਅਤੇ ਨਾ ਕੋਈ ਗ਼ਰੀਬ ਰਹੇਗਾ। ਗਾਂਧੀ ਨੇ ਕਿਹਾ, ''ਅਸੀਂ ਦੋ ਹਿੰਦੁਸਤਾਨ ਨਹੀਂ ਚਾਹੁੰਦੇ। ਇਕ ਹਿੰਦੁਸਤਾਨ ਹੋਵੇਗਾ ਅਤੇ ਉਸ ਹਿੰਦੁਸਤਾਨ 'ਚ ਹਰ ਗ਼ਰੀਬ ਵਿਅਕਤੀ ਨੂੰ ਘੱਟੋ-ਘੱਟ ਆਮਦਨੀ ਦੇਣ ਦਾ ਕੰਮ ਕਾਂਗਰਸ ਪਾਰਟੀ ਦੀ ਸਰਕਾਰ ਕਰੇਗੀ। ਇਹ ਕੰਮ ਅੱਜ ਤਕ ਦੁਨੀਆਂ ਦੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਹੈ। ਇਹ ਕੰਮ ਦੁਨੀਆਂ 'ਚ ਸੱਭ ਤੋਂ ਪਹਿਲਾਂ ਹਿੰਦੁਸਤਾਨ ਦੀ 2019 ਤੋਂ ਬਾਅਦ ਕਾਂਗਰਸ ਵਾਲੀ ਸਰਕਾਰ ਕਰਨ ਜਾ ਰਹੀ ਹੈ।''

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਜੋ ਵੀ ਵਾਅਦਾ ਕਰਦੇ ਹਨ ਉਸ ਨੂੰ ਪੂਰਾ ਕਰਦੇ ਹਨ। ਕਾਂਗਰਸ ਦੀ ਸਰਕਾਰ ਨੇ ਮਨਰੇਗਾ ਤਹਿਤ ਗ਼ਰੀਬਾਂ ਨੂੰ ਰੁਜ਼ਗਾਰ ਦੀ ਗਾਰੰਟੀ ਦਿਤੀ। ਭੋਜਨ ਦੀ ਗਾਰੰਟੀ ਦਿਤੀ। ਸੂਚਨਾ ਦਾ ਅਧਿਕਾਰ ਦਿਤਾ। ਰਾਹੁਲ ਨੇ ਇਸ ਦੌਰਾਨ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਦਿਵਾਉਣ ਲਈ ਕਿਸਾਨਾਂ ਅਤੇ ਆਮ ਜਨਤਾ ਦਾ ਧਨਵਾਦ ਕੀਤਾ। ਇਸ ਦੌਰਾਨ ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫ਼ੀਕੇਟ ਵੀ ਵੰਡੇ ਗਏ।  (ਪੀਟੀਆਈ)