ਯੋਗੀ ਸਰਕਾਰ ਦਾ ਨਵਾਂ ਫ਼ਰਮਾਨ, ਪੁਲਿਸ ਮੁਲਾਜ਼ਮਾਂ ਨੂੰ ਹਰ ਸਾਲ ਦੇਣਾ ਹੋਵੇਗਾ ਜਾਇਦਾਦ ਦਾ ਵੇਰਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ

File Photo

ਲਖਨਊ : ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਹੁਣ ਪੁਲਿਸ ਕਰਮਚਾਰੀਆਂ ਨੂੰ ਅਪਣੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ ਹੋਵੇਗਾ।

ਹੁਣ ਤਕ ਸਿਰਫ਼ ਆਈਪੀਐਸ ਅਧਿਕਾਰੀ ਹੀ ਹਰ ਸਾਲ ਅਪਣੀ ਸੰਪਤੀ ਦਾ ਵੇਰਵਾ ਦਿੰਦੇ ਸਨ ਜਦਕਿ ਪੀਪੀਐਸ ਅਧਿਕਾਰੀ ਹਰ 5 ਸਾਲ ਬਾਅਦ ਅਪਣੀ ਜਾਇਦਾਦ ਦਾ ਵੇਰਵਾ ਦਿੰਦੇ ਸਨ ਪਰ ਹੁਣ ਯੋਗੀ ਸਰਕਾਰ ਦੇ ਨਵੇਂ ਆਦੇਸ਼ਾਂ ਮੁਤਾਬਕ ਪੁਲਿਸ ਕਰਮਚਾਰੀਆਂ ਨੂੰ ਵੀ ਖ਼ੁਦ, ਪਤਨੀ ਅਤੇ ਕਿਸੇ ਨਿਰਭਰ ਵਿਅਕਤੀ ਦੇ ਨਾਂਅ 'ਤੇ ਖ਼ਰੀਦੀ ਗਈ ਜਾਇਦਾਦ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ।


ਸੂਬੇ ਦੇ ਡੀਜੀਪੀ ਓਪੀ ਸਿੰਘ ਨੇ ਸਰਕਾਰ ਨੂੰ ਇਸ ਸਬੰਧੀ ਤਜਵੀਜ਼ ਭੇਜੀ ਹੈ, ਜਿਸ ਦੇ ਤਹਿਤ ਆਈਪੀਐਸ, ਪੀਪੀਐਸ, ਗਜ਼ਟਿਡ, ਨਾਨ ਗਜ਼ਟਿਡ ਪੁਲਿਸ ਕਰਮਚਾਰੀ ਇਸ ਦੇ ਘੇਰੇ ਵਿਚ ਲਿਆਂਦੇ ਜਾਣਗੇ।