ਚੀਨੀ ਸੂਰਜੀ ਪੈਨਲ ਦੀ ਡੰਪਿੰਗ ਨਾਲ ਦੋ ਲੱਖ ਨੌਕਰੀਆਂ ਦਾ ਨੁਕਸਾਨ : ਸੰਸਦੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦੀ ਕਮੇਟੀ ਨੇ ਕਿਹਾ ਕਿ ਦੇਸ਼ ਵਿਚ ਚੀਨ ਵਿਚ ਬਣੇ ਸੌਰ ਪੈਨਲਾਂ ਦੀ ਡੰਪਿੰਗ ਨਾਲ ਕਰੀਬ ਦੋ ਲੱਖ ਰੁਜ਼ਗਾਰਾਂ 'ਤੇ ਅਸਰ ਪਿਆ ਹੈ..............

China Solar Panel Dumping

ਨਵੀਂ ਦਿੱਲੀ  : ਸੰਸਦ ਦੀ ਕਮੇਟੀ ਨੇ ਕਿਹਾ ਕਿ ਦੇਸ਼ ਵਿਚ ਚੀਨ ਵਿਚ ਬਣੇ ਸੌਰ ਪੈਨਲਾਂ ਦੀ ਡੰਪਿੰਗ ਨਾਲ ਕਰੀਬ ਦੋ ਲੱਖ ਰੁਜ਼ਗਾਰਾਂ 'ਤੇ ਅਸਰ ਪਿਆ ਹੈ। ਕਮੇਟੀ ਨੇ ਵਣਜ ਵਿਭਾਗ ਨੂੰ ਅਪਣੀ ਜਾਂਚ ਇਕਾਈ ਡੰਪਿੰਗ ਰੋਧੀ ਅਤੇ ਸਬੰਧਤ ਫ਼ੀਸ ਮਹਾਨਿਦੇਸ਼ਾਲਿਆ (ਡੀਜੀਏਡੀ) ਦੇ ਚੀਨ ਤੋਂ ਸਸਤੇ ਆਯਾਤ ਨੂੰ ਰੋਕਣ ਬਾਰੇ ਵਿਚ ਸੁਝਾਵਾਂ 'ਤੇ ਅਮਲ ਕਰਨ ਲਈ ਕਿਹਾ ਹੈ।  ਰੁਜ਼ਗਾਰ ਦੇ ਮੌਕਿਆਂ ਦੇ ਨੁਕਸਾਨ ਦੇ ਇਨ੍ਹਾਂ ਅੰਕੜਿਆਂ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਮੇਟੀ ਨੇ ਡੰਪਿੰਗ ਰੋਧੀ ਅਤੇ ਡੀਜੀਏਡੀ ਦੀ ਸਮੱਸਿਆ ਦਾ ਹੱਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਵਣਜ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਭਾਰਤੀ ਉਦਯੋਗ ਦੇ ਉਪਰ ਚੀਨੀ ਵਸਤਾਂ ਦੇ ਪ੍ਰਭਾਵ ਵਿਸ਼ੇ 'ਤੇ ਅਪਣੀ ਰੀਪੋਰਟ ਵਿਚ ਇਹ ਗੱਲ ਆਖੀ। ਇਹ ਦੁਖਦਾਈ ਹੈ ਕਿ ਚੀਨ ਵਲੋਂ ਡੰਪਿੰਗ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਭਾਰਤ 2006 ਤੋਂ 2011 ਦੇ ਵਿਚਕਾਰ ਸੌਰ ਉਤਪਾਦਾਂ ਦਾ ਵੱਡਾ ਨਿਰਯਾਤਕ ਸੀ।  ਰੀਪੋਰਟ ਵਿਚ ਕਿਹਾ ਹੈ ਕਿ ਫ਼ਿਲਹਾਲ ਭਾਰਤ ਤੋਂ ਨਿਰਯਾਤ ਲਗਭਗ ਸਥਿਰਤਾ ਦੇ ਪੱਧਰ 'ਤੇ ਆ ਗਿਆ ਹੈ ਅਤੇ ਸਰਕਾਰ ਨੂੰ ਡੰਪਿੰਗ ਦੇ ਮਾਮਲੇ ਵਿਚ ਠੋਸ ਕਦਮ ਉਠਾਉਣੇ ਚਾਹੀਦੇ ਹਨ। ਕਿਹਾ ਗਿਆ ਹੈ ਕਿ ਘਰੇਲੂ ਸੌਰ ਉਦਯੋਗ ਦੇ ਹਿਤਾਂ ਦੀ ਰੱਖਿਆ ਦੇ ਲਈ ਤੁਰਤ ਉਪਾਅ ਕੀਤੇ ਜਾਣ ਦੀ ਲੋੜ ਹੈ। .

ਰੀਪੋਰਟ ਮੁਤਾਬਕ ਬਿਹਤਰ ਅਮਲ ਦੀ ਘਾਟ ਵਿਚ ਡੰਪਿੰਗ ਰੋਧੀ ਮਸੌਦਾ ਵੀ ਪ੍ਰਭਾਵਤ ਹੋਇਆ ਹੈ। ਗੜਬੜੀ ਕਰਨ ਵਾਲੇ ਅਨਸਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਤਪਾਦਾਂ ਦੇ ਗ਼ਲਤ ਵਰਗੀਕਰਨ ਜ਼ਰੀਏ ਚੀਨੀ ਵਸਤਾਂ ਦਾ ਆਯਾਤ ਕਰਨ ਵਿਚ ਕਾਮਯਾਬ ਹੋਏ ਹਨ। ਇਸਪਾਤ ਖੇਤਰ ਬਾਰੇ ਰੀਪੋਰਟ ਵਿਚ ਕਿਹਾ ਹੈ ਕਿ ਡੰਪਿੰਗ ਰੋਧੀ ਫ਼ੀਸ ਨੂੰ ਸੋਧ ਕਰਨ ਜਾਂ ਤਰਕਸੰਗਤ ਬਣਾਉਣ ਲਈ ਕੋਈ ਕਦਮ ਨਹੀਂ ਉਠਾਇਆ ਗਿਆ।       (ਏਜੰਸੀ)