ਆਪਣੇ ਜਵਾਨ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਹੈ : BSF ਡੀ.ਜੀ.
ਪਾਕਿਸਤਾਨ ਦੇ ਖ਼ਿਲਾਫ਼ ਕੀਤੀ ਗਈ ਸਰਜੀਕਲ ਸਟਰਾਈਕ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਉਤੇ ਇਕ ਵਾਰ ਫਿਰ ਭਾਰਤੀ ਸੁਰੱਖਿਆ ਬਲਾਂ...
K.K. Sharma
ਨਵੀਂ ਦਿੱਲੀ : ਪਾਕਿਸਤਾਨ ਦੇ ਖ਼ਿਲਾਫ਼ ਕੀਤੀ ਗਈ ਸਰਜੀਕਲ ਸਟਰਾਈਕ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਉਤੇ ਇਕ ਵਾਰ ਫਿਰ ਭਾਰਤੀ ਸੁਰੱਖਿਆ ਬਲਾਂ ਨੇ ਮੁੰਹ ਤੋੜ ਜਵਾਬ ਦੇ ਕੇ ਆਪਣੇ ਇੱਕ ਜਵਾਨ ਦੀ ਸ਼ਹਾਦਤ ਦਾ ਬਦਲਾ ਲਿਆ ਹੈ। ਸੀਮਾ ਸੁਰੱਖਿਆ ਬਲ ( ਬੀ.ਐੱਸ.ਐਫ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਪਣੇ ਫੌਜੀ ਦੀ ਮੌਤ ਦਾ ਬਦਲਾ ਲੈਣ ਲਈ ਅਸੀਂ ਕੰਟਰੋਲ ਲਾਈਨ (ਐਲ.ਓ.ਸੀ.) ਉਤੇ ਬਣਦੀ ਕਾਰਵਾਈ ਕੀਤੀ ਹੈ। ਬੀ.ਐੱਸ.ਐਫ. ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਨੇ ਦੱਸਿਆ, ਆਪਣੇ ਫੌਜੀ (ਨਰਿੰਦਰ ਸ਼ਰਮਾ) ਦੀ ਮੌਤ ਦਾ ਬਦਲਾ ਲੈਣ ਲਈ ਅਸੀਂ ਕੰਟਰੋਲ ਲਾਈਨ ਉਤੇ ਬਣਦੀ ਕਾਰਵਾਈ ਕੀਤੀ ਹੈ।