ਸਾਵਧਾਨ! ਮੌਤ ਦਾ ਕਾਰਨ ਬਣ ਸਕਦੀ ਹੈ ਕੋਲਡ ਡ੍ਰਿੰਕ ਪੀਣ ਦੀ ਆਦਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੋਜ ਲਈ ਬ੍ਰਿਟੇਨ ਸਣੇ 10 ਦੇਸ਼ਾਂ ਵਿਚ 4.5 ਲੱਖ ਤੋਂ ਜ਼ਿਆਦਾ ਬਾਲਗਾਂ 'ਤੇ ਅਧਿਐਨ ਕੀਤਾ ਗਿਆ।

2 Soft Drinks a Day Can Increase Your Risk for Earlier Death

ਨਵੀਂ ਦਿੱਲੀ : ਹਰ ਕੋਈ ਕੋਲਡ ਡਰਿੰਕ ਪੀਣਾ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਸਿਹਤ ਲਈ ਕਿੰਨੀ ਖਤਰਨਾਕ ਹੈ। ਕੋਲਡ ਡਰਿੰਕ ਦਾ ਸੇਵਨ ਡਾਇਬਿਟੀਜ਼਼, ਮੋਟਾਪੇ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵਧਾ ਦਿੰਦਾ ਹੈ ਪਰ ਇਸ ਤੋਂ ਇਲਾਵਾ ਇਹ ਕਿਡਨੀ ਲਈ ਵੀ ਨੁਕਸਾਨਦਾਇਕ ਹੁੰਦੀ ਹੈ। ਕੋਲਡ ਡ੍ਰਿੰਕ ਦੀ ਵਾਧੂ ਮਾਤਰਾ ਤੁਹਾਡੀ ਜਾਨ ਤਕ ਲੈ ਸਕਦੀ ਹੈ। ਇਹ ਪ੍ਰਗਟਾਵਾ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਐਨ 'ਚ ਹੋਇਆ ਹੈ। ਦਿਨ ਵਿਚ ਸਿਰਫ਼ ਦੋ ਗਿਲਾਸ ਕੋਲਡ ਡ੍ਰਿੰਕ ਪੀਣ ਨਾਲ ਛੇਤੀ ਮੌਤ ਹੋਣ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ।

ਖੋਜ ਲਈ ਬ੍ਰਿਟੇਨ ਸਣੇ 10 ਦੇਸ਼ਾਂ ਵਿਚ 4.5 ਲੱਖ ਤੋਂ ਜ਼ਿਆਦਾ ਬਾਲਗਾਂ 'ਤੇ ਅਧਿਐਨ ਕੀਤਾ ਗਿਆ ਸੀ। ਇਸ ਵਿਚ ਪਾਇਆ ਗਿਆ ਕਿ ਹਰ ਤਰ੍ਹਾਂ ਦੇ ਕੋਲਡ ਡਰਿੰਕ ਨੂੰ ਰੋਜ਼ਾਨਾ ਪੀਣ ਦਾ ਸਬੰਧ ਨੌਜਵਾਨਾਂ ਵਿਚ ਮੌਤ ਹੋਣ ਦੇ ਖਦਸ਼ੇ ਨਾਲ ਜੁੜਿਆ ਸੀ। ਲਿਓਨ ਵਿਚ ਡਬਲਿਊ.ਐਚ.ਓ. ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੇ ਵਿਗਿਆਨੀਆਂ ਨੇ ਕਿਹਾ ਕਿ ਸਾਰੀਆਂ ਸਾਫ਼ਟ ਡਰਿੰਕ ਦੀ ਥਾਂ ਪਾਣੀ ਪੀਣਾ ਚੰਗਾ ਹੋਵੇਗਾ। ਪੈਰਿਸ ਵਿਚ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲਾਜੀ ਵਿਚ ਬੋਲਣ ਵਾਲੇ ਮਾਹਰਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਖੁਰਾਕ ਵਿਚ ਕੋਲਡ ਡਰਿੰਕ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਖੋਜ ਜਾਮਾ ਇੰਟਰਨੈਸ਼ਨਲ ਮੈਡੀਸਿਨ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੋਲਡ ਡਰਿੰਕ ਅਤੇ ਮੌਤਾਂ ਵਿਚਾਲੇ ਸਬੰਧ ਸਥਾਪਤ ਕਰਨ ਵਾਲਾ ਇਹ ਸਭ ਤੋਂ ਵੱਡਾ ਅਧਿਐਨ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਅਧਿਐਨ ਛੋਟੇ ਪੱਧਰ 'ਤੇ ਕੀਤੇ ਗਏ ਸਨ, ਜਿਨ੍ਹਾਂ ਨੂੰ ਕੋਲਡ ਡਰਿੰਕ ਅਤੇ ਮੌਤ ਵਿਚਾਲੇ ਸਬੰਧ ਦਾ ਸੰਕੇਤ ਦਿੱਤਾ ਸੀ, ਪਰ ਇੰਨਾ ਨਾਟਕੀ ਅੰਤਰ ਨਹੀਂ ਮਿਲਿਆ ਸੀ। ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਇਕ ਦਿਨ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਗਿਲਾਸ ਕੋਲਡ ਡਰਿੰਕ ਪੀਂਦੇ ਹਨ, ਉਨ੍ਹਾਂ ਦੇ ਅਗਲੇ 16 ਸਾਲਾਂ ਅੰਦਰ ਮਰਨ ਦਾ ਖਤਰਾ 26 ਫ਼ੀਸਦੀ ਵੱਧ ਜਾਂਦਾ ਹੈ।

ਉਥੇ ਹੀ ਦਿਲ ਦੇ ਰੋਗ ਨਾਲ ਹੋਣ ਵਾਲੀਆਂ ਮੌਤਾਂ ਵਿਚ 52 ਫ਼ੀਸਦੀ ਦਾ ਵਾਧਾ ਹੋਇਆ। ਜਿਨ੍ਹਾਂ ਲੋਕਾਂ ਨੇ ਦਿਨ ਵਿਚ ਕੋਲਡ ਡਰਿੰਕ ਦੋ ਜਾਂ ਜ਼ਿਆਦਾ ਸ਼ੁਗਰੀ ਡਰਿੰਕ ਲਈ ਸੀ, ਇਸ ਮਿਆਦ ਵਿਚ ਉਨ੍ਹਾਂ ਦੀ ਮੌਤ ਦਾ ਜੋਖਮ ਤਕਰੀਬਨ 8 ਫ਼ੀਸਦੀ ਤੱਕ ਵਧਿਆ ਸੀ। ਅਧਿਐਨ ਦੇ ਲੀਡਰ ਡਾ. ਨੀਲ ਮਰਫੀ ਨੇ ਕਿਹਾ ਕਿ ਸਾਡੇ ਅਧਿਐਨ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸ਼ੁਗਰੀ ਡਰਿੰਕਸ ਅਤੇ ਆਰਟੀਫਿਸ਼ੀਅਲੀ ਸਵੀਡੇਂਟ ਸਾਫਟ ਡਰਿੰਕ ਦਾ ਖਤਰਾ ਹਰ ਤਰ੍ਹਾਂ ਦੀ ਮੌਤ ਦੇ ਕਾਰਨਾਂ ਨਾਲ ਜੁੜਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਅਜਿਹਾ ਕਿਉਂ ਹੁੰਦਾ ਹੈ।