ਕਸ਼ਮੀਰ ‘ਤੇ UN ਨੇ ਪ੍ਰਗਟਾਈ ਚਿੰਤਾ, ਕਿਹਾ ਨਾਗਰਿਕਾਂ ਦੇ ਅਧਿਕਾਰ ਬਹਾਲ ਕਰੇ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ (ਯੂਐਨ) ਨੇ ਕਸ਼ਮੀਰ ਦੇ ਹਾਲਤ ਉਤੇ ਚਿੰਦਾ ਪ੍ਰਗਟਾਈ ਹੈ...

Kashmir

ਸ਼੍ਰੀਨਗਰ: ਸੰਯੁਕਤ ਰਾਸ਼ਟਰ (ਯੂਐਨ) ਨੇ ਕਸ਼ਮੀਰ ਦੇ ਹਾਲਤ ਉਤੇ ਚਿੰਦਾ ਪ੍ਰਗਟਾਈ ਹੈ ਨਾਲ ਹੀ ਸਰਕਾਰ ਦੀ ਤਾਰੀਫ਼ ਵੀ ਕੀਤੀ ਹੈ। ਯੂਐਨ ਨੇ ਮੰਗਲਵਾਰ ਨੂੰ ਕਿਹਾ ਕਿ ਘਾਟੀ ਦੇ ਲੋਕ ਅਧਿਕਾਰਾਂ ਤੋਂ ਵਾਂਝੇ ਹਨ ਅਤੇ ਅਸੀਂ ਭਾਰਤੀ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਕਸ਼ਮੀਰ ਵਿਚ ਨਾਗਰਿਕਾਂ ਦੇ ਸਾਰੇ ਅਧਿਕਾਰ ਬਹਾਲ ਕਰਨ। ਯੂਐਨ ਨੇ ਇਹ ਵੀ ਕਿਹਾ ਕਿ ਕਸ਼ਮੀਰ ਵਿਚ ਸੁਧਾਰ ਦੇ ਲਈ ਭਾਰਤ ਨੇ ਕਈ ਕਦਮ ਚੱਕੇ ਹਨ।

ਮਨੁੱਖੀ ਅਧਿਕਾਰਾਂ ਦੇ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਰੂਪਰਟ ਕੋਲਵਿਲੇ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਕਸ਼ਮੀਰ ਵਿਚ ਲੋਕ ਅਧਿਕਾਰਾਂ ਤੋਂ ਵਾਂਝੇ ਹਨ। ਅਸੀਂ ਭਾਰਤ ਤੋਂ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਕਰਨ ਦੀ ਅਪੀਲ ਕਰਦੇ ਹਾਂ।

ਯੂਰਪੀ ਯੂਨੀਅਨ ਦੇ ਸੰਸਦਾਂ ਦਾ ਦੌਰਾ

ਯੂਐਨ ਵੱਲੋਂ ਇਹ ਵੱਡਾ ਬਿਆਨ ਉਦੋਂ ਆਇਆ ਜਦੋਂ ਯੂਰਪੀ ਯੂਨੀਅਨ ਦੇ ਸੰਸਦਾਂ ਦਾ ਪ੍ਰਤੀਨਿਧੀਮੰਡਲ ਅੱਜ ਕਸ਼ਮੀਰ ਦੌਰੇ ‘ਤੇ ਹੈ। ਦੱਸ ਦਈਏ ਕਿ ਯੂਰਪੀ ਯੂਨੀਅਨ ਦੇ 27 ਸੰਸਦ ਕਸ਼ਮੀਰ ਦੌਰੇ ‘ਤੇ ਹਨ। ਯੂਰਪੀ ਸੰਸਦਾਂ ਦਾ ਦਲ ਅੱਜ ਸਵੇਰੇ 10.15 ਵਜੇ ਦਿੱਲੀ ਤੋਂ ਰਵਾਨਾ ਹੋਇਆ। ਲਗਪਗ 11.15 ਵਜੇ ਇਹ ਦਲ ਸ਼੍ਰੀਨਗਰ ਪਹੁੰਚਿਆ। ਡੇਲੀਗੇਸ਼ਨ ਦੀ ਪਹਿਲੀ ਟੀਮ ਨੇ ਰਾਜਪਾਲ ਅਤੇ ਉਨ੍ਹਾਂ ਦੇ ਸਲਾਹਕਾਰ ਨਾਲ ਮੁਲਾਕਾਤ ਕੀਤੀ।