ਕਿਸਾਨ ਜਥੇਬੰਦੀਆਂ ਨੇ ਠੁਕਰਾਇਆ ਕੇਂਦਰ ਨਾਲ ਗੱਲਬਾਤ ਦਾ ਸੱਦਾ, ਕਹਿੰਦੇ ਨਹੀਂ ਕਰਾਂਗੇ ਕੋਈ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਘੇਰਨ ਆਈਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਗੱਲਬਾਤ ਦੇ ਸੱਦਾ ਨੂੰ ਠੁਕਰਾਇਆ ਅਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦਾ ਐਲਾਨ ਕੀਤਾ ।

farmer

ਨਵੀਂ ਦਿੱਲੀ: ਦਿੱਲੀ ਘੇਰਨ ਆਈਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਗੱਲਬਾਤ ਦੇ ਸੱਦਾ ਨੂੰ ਠੁਕਰਾਇਆ ਅਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦਾ ਐਲਾਨ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਸ਼ਰਤ ਤਹਿਤ ਗੱਲਬਾਤ ਕਰਨ ਦੇ ਸੱਦੇ ਨੂੰ ਮੁੱਢੋਂ ਹੀ ਠੁਕਰਾ ਦਿੱਤਾ ਹੈ।  ਜਿਸ ਸੱਦੇ ਵਿਚ ਸ਼ਾਹ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਪਰ ਇਹ ਗੱਲਬਾਤ ਉਸ ਸਮੇਂ ਹੋਵੇਗੀ ਜਦੋਂ ਕਿਸਾਨ ਬੁਰਾੜੀ ਮੈਦਾਨ ਵਿਚ ਚਲੇ ਜਾਣਗੇ ।

Related Stories