ਰਜਾਈਆਂ 'ਚ ਬੈਠੇ ਗੋਡਿਆਂ ਦੇ ਦਰਦ ਦਾ ਬਹਾਨਾ ਲਾਉਂਣ ਵਾਲਿਆਂ ਨੂੰ ਬੱਚਿਆਂ ਦੀ ਫਟਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਜਦੋਂ ਬੀਮਾਰ ਬਜ਼ੁਰਗ ਧਰਨਿਆਂ ‘ਤੇ ਬੈਠ ਸਕਦੇ ਹਨ ਤਾਂ ਕਿਉਂ ਨਹੀਂ ਤੰਦਰੁਸਤ ਬੰਦੇ ਧਰਨੇ ਵਿੱਚ ਆ ਕੇ ਬੈਠ ਸਕਦੇ।

Farmer Protest

ਨਵੀਂ ਦਿੱਲੀ , ਚਰਨਜੀਤ ਸਿੰਘ ਸੁਰਖ਼ਾਬ : ਦਿੱਲੀ ਬਾਰਡਰ ‘ਤੇ ਪਹੁੰਚੇ ਬੱਚਿਆਂ ਨੇ ਘਰਾਂ ਵਿੱਚ ਵਿਹਲੇ ਬੈਠੇ ਲੋਕਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਤੁਹਾਨੂੰ ਘਰ ਵਿਹਲੇ ਬੈਠਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਧਰਨੇ ਵਿੱਚ ਬਜ਼ੁਰਗ ਬੈਠੇ ਸਰਕਾਰ ਖ਼ਿਲਾਫ਼ ਲੜ ਰਹੇ ਹਨ । ਕਿੰਗ ਗਾਰਡਨਜ਼ ਪਬਲਿਕ ਸਕੂਲ ਦੇ ਬੱਚਿਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਰਜਾਈਆਂ ਚ ਬੈਠੇ ਗੋਡਿਆਂ ਦਾ ਦਰਦ ਦਾ ਬਹਾਨਾ ਲਾਉਣ ਵਾਲਿਆਂ ਨੂੰ  ਲਾਹਨਤਾਂ ਪਾਉਂਦਿਆਂ