ਮੋਹਾਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਰਨਾ ਤੇ ਭੁੱਖ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕਾਰਪੋਰੇਟ ਘਰਾਣਿਆਂ ਕੋਲ਼ ਵਿਕ ਚੁੱਕੀ ਦੇਸ਼ ਦੇ ਭਾਜਪਾ ਸਰਕਾਰ ਨੇ ਪੰਜਾਬ ਨਾਲ਼ ਭਿੜ ਕੇ ਬੜ੍ਹੀ ਭਾਰੀ ਗ਼ਲਤੀ ਕਰ ਦਿੱਤੀ‌ ਹੈ ।

Farmer protest

ਚੰਡੀਗੜ੍ਹ :ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ,ਮੋਹਾਲੀ ਦੇ ਮੁੱਖ ਗੇਟ 'ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਰੱਦ ਕਰਵਾਉਣ ਲਈ ਅੱਜ ਧਰਨੇ ਦੌਰਾਨ ਭੁੱਖ ਹੜਤਾਲ ਕੀਤੀ ਗਈ । ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ,ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ,‌ਇਪਟਾ ,ਪੀਪਲ ਮੰਚ,ਪੱਤਰਕਾਰ ਭਾਈਚਾਰਾ,ਮੁਲਾਜ਼ਮ ਭਾਈਚਾਰਾ,ਔਰਤਾਂ,ਵਿਦਿਆਰਥੀਆਂ ਤੇ ਹੋਰਨਾਂ ਸ਼ਹਿਰੀਆਂ ਵਲੋਂ ਭੁੱਖ ਹੜਤਾਲ ਦੌਰਾਨ ਕਿਰਤੀ-ਕਿਸਾਨੀ ਸੰਘਰਸ਼ ਵਿਚ ਮੁੜ ਰੂਹ‌ ਫੂਕਣ ਲਈ,ਤਕਰੀਰਾਂ ਕੀਤੀਆਂ ਗਈਆਂ । 

Related Stories